ਓਨਟਾਰੀਓ ਸਰਕਾਰ ਐਜੂਕੇਸ਼ਨ ਨੂੰ ਬਣਾ ਰਹੀ ਹੋਰ ਸਸਤਾ
ਬਰੈਂਪਟਨ/ ਬਿਊਰੋ ਨਿਊਜ਼
ਓਨਟਾਰੀਓ ਸਰਕਾਰ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਨੂੰ ਹੋਰ ਵਧੇਰੇ ਸਸਤਾ ਬਣਾ ਰਹੀ ਹੈ ਅਤੇ ਇਸ ਨੂੰ ਘੱਟ ਆਮਦਨ ਅਤੇ ਮੱਧ ਆਮਦਨ ਵਾਲੇ ਪਰਿਵਾਰਾਂ ਲਈ ਵਧੇਰੇ ਸਸਤੀ ਅਤੇ ਆਸਾਨੀ ਨਾਲ ਪਹੁੰਚ ਵਾਲੀ ਬਣਾ ਰਹੀ ਹੈ।
ਮਿਸੀਸਾਗਾ ਬਰੈਂਪਟਨ ਸਾਊਥ ਵਿਚ ਸਰਕਾਰ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਓਨਟਾਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਸਾਲ 2016 ਦੇ ਬਜਟ ਵਿਚ ਸਰਕਾਰ ਨੇ ਓਨਟਾਰੀਓ ਸਟੂਡੈਂਟ ਗਰਾਂਟ ਦਾ ਪ੍ਰਬੰਧ ਕੀਤਾ ਹੈ, ਜੋ ਕਿ 2017-18 ਤੋਂ ਸਟੂਡੈਂਟਸ ਲਈ ਉਪਲਬਧ ਹੋਵੇਗੀ। ਓ.ਐਸ.ਏ.ਪੀ. ਵਿਚ ਕੀਤੇ ਗਏ ਬਦਲਾਵਾਂ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਡੇਢ ਲੱਖ ਤੋਂ ਵਧੇਰੇ ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਫ਼ੀਸ ਦੇ ਨਾਲ ਪੜ੍ਹਾਈ ਕਰਨ ਦੀ ਸਹੂਲਤ ਮਿਲੇਗੀ।
ਨਵੇਂ ਉਪਬੰਧ ਅਨੁਸਾਰ ਜਿਨ੍ਹਾਂ ਪਰਿਵਾਰਾਂ ਦੀ ਆਮਦਨ 83,300 ਡਾਲਰ ਤੋਂ ਘੱਟ ਹੈ, ਉਨ੍ਹਾਂ ਨੂੰ ਟਿਊਸ਼ਨ ਫ਼ੀਸ ਤੋਂ ਰਾਹਤ ਮਿਲੇਗੀ। ਉਥੇ, 50 ਹਜ਼ਾਰ ਡਾਲਰ ਸਾਲਾਨਾ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪ੍ਰੋਵੈਂਸ਼ੀਅਲ ਸਟੂਡੈਂਟ ਲੋਨ ਦੀ ਵੀ ਲੋੜ ਨਹੀਂ ਰਹੇਗੀ। ਵਿਦਿਆਰਥੀਆਂ ਨੂੰ ਹੋਰ ਵੀ ਕਈ ਤਰ੍ਹਾਂ ਦੀ ਗਰਾਂਟ ਮਿਲੇਗੀ ਅਤੇ ਉਹ ਆਪਣੀ ਪੜ੍ਹਾਈ ਖਰਚੇ ਦੀ ਚਿੰਤਾ ਕੀਤੇ ਬਗੈਰ ਕਰ ਸਕਦੇ ਹਨ।
ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਕਿਹਾ ਕਿ ਸਾਡੇ ਸੂਬੇ ਦੇ ਵਿਦਿਆਰਥੀ ਅਸਿਸਟੈਂਟ ਪ੍ਰੋਗਰਾਮ ਨੂੰ ਆਧੁਨਿਕ ਬਣਾਉਣ ਨਾਲ ਸਾਡੇ ਵਿਦਿਆਰਥੀਆਂ ਨੂੰ ਵਿਆਪਕ ਪੱਧਰ ‘ਤੇ ਲਾਭ ਹੋਵੇਗਾ। ਮੈਨੂੰ ਆਪਣੀ ਸਰਕਾਰ ਵਲੋਂ ਓਨਟਾਰੀਓ ਦੇ ਭਵਿੱਖ ਵਿਚ ਨਿਵੇਸ਼ ‘ਤੇ ਮਾਣ ਹੈ।
ਉਥੇ ਟ੍ਰੇਨਿੰਗ, ਕਾਲਜ ਐਂਡ ਯੂਨੀਵਰਸਿਟੀ ਮੰਤਰੀ ਰੇਜਾ ਮੋਰਿਦੀ ਨੇ ਕਿਹਾ ਕਿ ਹਜ਼ਾਰਾਂ, ਲੱਖਾਂ ਸਟੂਡੈਂਟਸ ਨੂੰ ਟਿਊਸ਼ਨ ਮੁਫ਼ਤ ਹੋਣ ਨਾਲ ਅਸੀਂ ਵਿਦਿਆਰਥੀਆਂ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਮਦਦ ਕਰ ਰਹੇ ਹੋ। ਇਸ ਨਾਲ ਫ਼ੀਸ ਦੀ ਚਿੰਤਾ ਕੀਤੇ ਬਗੈਰ ਸਾਡੇ ਨੌਜਵਾਨ ਆਪਣੀ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਨੂੰ ਪੂਰਾ ਕਰ ਸਕਣਗੇ। ਅਸੀਂ ਇਸ ਸਬੰਧ ਵਿਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਾਂਗੇ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨਵੇਂ ਉਪਬੰਧ ਨਾਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਕਰਕੇ ਆਪਣਾ ਭਵਿੱਖ ਬਿਹਤਰ ਬਣਾਉਣ ਦਾ ਮੌਕਾ ਮਿਲੇਗਾ। ਉਥੇ, ਵਿਦਿਆਰਥੀਆਂ ‘ਤੇ ਹਾਇਰ ਐਜੂਕੇਸ਼ਨ ਲੈਣ ਲਈ ਉਹ ਜਿਸ ਕਰਜ਼ੇ ਦੇ ਭਾਰ ਹੇਠ ਆ ਜਾਂਦੇ ਸਨ, ਉਹ ਉਸ ਤੋਂ ਵੀ ਮੁਕਤ ਹੋ ਜਾਣਗੇ।
ਅਗਲੇ ਸਾਲਾਂ ਵਿਚ 3 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਲਾਭ ਉਠਾਉਣ ਦਾ ਮੌਕਾ ਮਿਲੇਗਾ। ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧੇਰੇ ਵਿਦਿਆਰਥੀ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਲਈ ਅੱਗੇ ਆਉਣਗੇ। ਇਸ ਨਾਲ ਕੈਨੇਡਾ ਵਿਚ ਸਕਿੱਲਡ ਪ੍ਰੋਫ਼ੈਸ਼ਨਲਜ਼ ਦੀ ਵੀ ਕਮੀ ਨੂੰ ਕਾਫ਼ੀ ਹੱਦ ਤੱਕ ਦੂਰ ਕਰਨ ਵਿਚ ਮਦਦ ਮਿਲੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …