21.5 C
Toronto
Monday, August 10, 2026
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 20 ਮਈ ਐਤਵਾਰ ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 20 ਮਈ ਐਤਵਾਰ ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 20 ਮਈ ਐਤਵਾਰ ਨੂੰਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗ਼ਮ 20 ਮਈ ਐਤਵਾਰ ਨੂੰ ਜਗਮੀਤ ਸਿੰਘ ਦੇ ਪੁਰਾਣੇ ਦਫ਼ਤਰ 470 ਕਰਾਈਸਰ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਵੇਗਾ। ਇਹ ਦਫ਼ਤਰ ਵਿਲੀਅਮ ਪਾਰਕਵੇਅ ਅਤੇ ਕਰਾਈਸਲਰ ਰੋਡ ਦੇ ਇੰਟਰਸੈੱਕਸ਼ਨ ‘ਤੇ ਸਥਿਤ ਹੈ।
ਇਸ ਸਮਾਗ਼ਮ ਵਿਚ ਇੰਡੀਆ ਤੋਂ ਆਏ ਸ਼ਾਇਰ ਡਾ ਰਵਿੰਦਰ ਨਾਲ ਰੂਬਰੂ ਕਰਵਾਇਆ ਜਾਵੇਗਾ ਅਤੇ ਸਭਾ ਦੇ ਮੈਂਬਰ ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ ਮੰਡ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਜੋ ਲੰਘੇ ਮਹੀਨੇ ਭਾਰਤ ਤੋਂ ਪਰਤੇ ਹਨ, ਆਪਣੇ ਵਿਚਾਰ ਪੇਸ਼ ਕਰਨਗੇ। 13 ਮਈ ਨੂੰ ਲੰਘੇ ਅੰਤਰ-ਰਾਸ਼ਟਰੀ ਮਾਂ-ਦਿਵਸ ਸਬੰਧੀ ਹਰਜਸਪ੍ਰੀਤ ਗਿੱਲ ਸਰੋਤਿਆਂ ਨੂੰ ਜਾਣਕਾਰੀ ਦੇਣਗੇ। ਉਪਰੰਤ, ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵਿਤਾਵਾਂ ਅਤੇ ਗੀਤਾਂ-ਗ਼ਜ਼ਲਾਂ ਦਾ ਸਿਲਸਿਲਾ ਚੱਲੇਗਾ। ਸਮੂਹ-ਮੈਂਬਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਿ ਸਬੰਧੀ ਹੋਰ ਜਾਣਕਾਰੀ ਲਈ 647-567-9128, 905-497-1216 ਜਾਂ 412-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS