Breaking News
Home / ਕੈਨੇਡਾ / ਹਾਫ-ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਟੋਰਾਂਟੋ ਡਾਊਨ ਟਾਊਨ ਵਿਚ ਹੋਈ ਟੀ.ਸੀ.ਐੱਸ. ਵਾਟਰ ਫਰੰਟ ਮੈਰਾਥਨ ‘ਚ ਲਿਆ ਹਿੱਸਾ

ਹਾਫ-ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਟੋਰਾਂਟੋ ਡਾਊਨ ਟਾਊਨ ਵਿਚ ਹੋਈ ਟੀ.ਸੀ.ਐੱਸ. ਵਾਟਰ ਫਰੰਟ ਮੈਰਾਥਨ ‘ਚ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 16 ਅਕਤੂਬਰ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਹੋਈ ‘ਟੀ.ਸੀ.ਐੱਸ. ਵਾਟਰਫ਼ਰੰਟ ਮੈਰਾਥਨ’ ਵਿਚ ਬਰੈਂਪਟਨ ਦੇ ਹਾਫ਼-ਮੈਰਾਥਨ ਦੌੜਾਕ ਸੰਜੂ ਗੁਪਤਾ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਉਸ ਨੇ ਇਹ ਦੌੜ ਦੋ ਘੰਟੇ 51 ਮਿੰਟ ਵਿਚ ਸਫ਼ਲਤਾ ਪੂਰਵਕ ਪੂਰੀ ਕੀਤੀ। ਸੱਭ ਤੋਂ ਪਹਿਲਾਂ ਉਸ ਨੇ 1997 ਵਿਚ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਵਿਚ ਭਾਗ ਲਿਆ ਸੀ ਅਤੇ ਇਹ ਸਾਲ 2022 ਵਾਲੀ ਉਸ ਦੀ ਟੋਰਾਂਟੋ ਵਿਚ ਹੋਈ 26ਵੀਂ ਹਾਫ-ਮੈਰਾਥਨ ਹੈ। ਇਸ ਦੌਰਾਨ 1997 ਤੋਂ ਲੈ ਕੇ 2004 ਤੱਕ ਉਹ ਇੱਥੇ ਹੋਈ ਕਿਸੇ ਵੀ ਦੌੜ ਵਿਚ ਭਾਗ ਲੈਣੋਂ ਖੁੰਝਿਆ ਨਹੀਂ।
ਅਲਬੱਤਾ! 2005 ਤੋਂ 2008 ਵਿਚ ਉਹ ਕੁਝ ਘਰੇਲੂ ਕਾਰਨਾਂ ਕਰਕੇ ਇਸ ਈਵੈਂਟ ਵਿਚ ਭਾਗ ਨਹੀਂ ਲੈ ਸਕਿਆ। 2009 ਤੋਂ ਅੱਗੋਂ ਹੁਣ ਤੱਕ ਉਹ ਇਸ ਵਿਚ ਬਰਾਬਰ ਹਿੱਸਾ ਲੈ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ 2020 ਤੇ 2021 ਵਿਚ ਕਰੋਨਾ ਮਹਾਂਮਹਾਂਮਾਰੀ ਕਾਰਨ ਹੋਰ ਈਵੈਂਟਸ ਵਾਂਗ ਇਹ ਈਵੈਂਟ ਵੀ ਆਯੋਜਿਤ ਨਹੀਂ ਕਰਵਾਇਆ ਜਾ ਸਕਿਆ।
ਇਨ੍ਹਾਂ 22 ਸਾਲਾਂ ਵਿਚ ਉਸ ਨੇ 2014 ਤੇ 2014 ਵਿਚ ਦੋ ਵਾਰ ਫੁੱਲ-ਮੈਰਾਥਨ ਅਤੇ ਬਾਕੀਆਂ ਵਿਚ ਹਾਫ-ਮੈਰਾਥਨ ਵਿਚ ਹਿੱਸਾ ਲਿਆ ਹੈ। 2016 ਤੋਂ 2018 ਦੌਰਾਨ ਉਹ ਬਰੈਂਪਟਨ ਦੀ ਟੀ.ਪੀ.ਏ.ਕਲੱਬ ਦਾ ਵੀ ਅਹਿਮ ਦੌੜਾਕ ਰਿਹਾ ਹੈ ਅਤੇ ਇਸ ਕਲੱਬ ਵੱਲੋਂ ਕਰਵਾਏ ਗਏ ਹਰੇਕ ਈਵੈਂਟ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਸੀ। ਕੂਝ ਕਾਰਨਾਂ ਕਰਕੇ ਉਸਦਾ ਇਸ ਕਲੱਬ ਨਾਲੋਂ ਵੱਖਰੇਵਾਂ ਹੋ ਗਿਆ।
ਹੁਣ ਉਹ ਆਪਣੇ ਤੌਰ ‘ਤੇ ਕੁਝ ਦੋਸਤਾਂ ਨਾਲ ਦੌੜਾਂ ਦੇ ਕਈ ਈਵੈਂਟਸ ਵਿਚ ਭਾਗ ਲੈਂਦਾ ਹੈ। ਟੋਰਾਂਟੋ ਵਿਚ ਹੋਈ ਇਸ ਹਾਫ਼-ਮੈਰਾਥਨ ਵਿਚ ਵੀ ਉਹ ਆਪਣੇ ਦੋ ਦੋਸਤਾਂ ਦੇ ਨਾਲ ਦੌੜਿਆ ਪਰ ਉਹ ਦੋਵੇਂ ਰਸਤੇ ਵਿਚ ਉਸਦਾ ਸਾਥ ਛੱਡ ਗਏ ਅਤੇ ਫਿਰ ਉਸ ਨੇ ਪੂਰੇ ਸਿਦਕ ਤੇ ਹੌਸਲੇ ਨਾਲ ਇਕੱਲਿਆਂ ਹੀ ਦੋ ਘੰਟੇ 51 ਮਿੰਟ ਵਿਚ ਇਹ ਦੌੜ ਸੰਪੂਰਨ ਕੀਤੀ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …