Breaking News
Home / ਕੈਨੇਡਾ / ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਬਰੈਂਪਟਨ/ਬਾਸੀ ਹਰਚੰਦ : ਭਾਰਤ ਦੀ ਅਜ਼ਾਦੀ ਅੰਦੋਲਣ ਦੇ ਮਹਾਨ ਸ਼ਹੀਦਾਂ ਦੀ ਪਹਿਲੀ ਕਤਾਰ ਦੇ ਸ਼ਹੀਦ ਸ. ਊਧਮ ਸਿੰਘ ਦਾ ਸ਼ਹੀਦੀ ਦਿਵਸ ਕਲੀਵ ਵਿਊ ਸੀਨੀਅਰਜ਼ ਕਲੱਬ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰ ਮੰਚ ਨੇ ਬੜੀ ਸ਼ਰਧਾ ਨਾਲ ਮਨਾਇਆ। ਯਾਦ ਰਹੇ ਕਿ ਇਸ ਮਹਾਨ ਯੋਧੇ ਨੇ ਜਲ੍ਹਿਆਂਵਾਲੇ ਬਾਗ ਦੇ ਬੇਦਰਦੀ ਨਾਲ, ਤੇਰਾਂ ਅਪਰੈਲ 1919 ਨੂੰ ਬੇਦੋਸ਼ੇ ਭਾਰਤੀਆਂ ਦੇ ਕੀਤੇ ਕਤਲੇਆਮ ਦੇ ਰੋਸ ਵਿੱਚ ਜ਼ਿੰਮੇਵਾਰ ਗਵਰਨਰ ਜਰਨਲ ਮਾਈਕਲ ਓਡਵਾਇਰ ਨੂੰ ਲੰਡਨ ਜਾ ਕੇ ਭਰੀ ਸਭਾ ਵਿੱਚ ਗੋਲੀ ਮਾਰ ਕੇ ਭਾਰਤੀਆਂ ਦੇ ਕਤਲੇਆਮ ਦਾ ਬਦਲਾ ਲਿਆ ਸੀ।
ਉਸ ਨੂੰ ਇਕੱਤੀ ਜੁਲਾਈ 1940 ਨੂੰ ਅੰਗਰੇਜ ਹਕੂਮਤ ਵੱਲੋਂ ਫਾਂਸੀ ਦੇ ਦਿਤੀ ਗਈ ਸੀ। ਕੌਮਾਂ ਦੇ ਸਰਮਾਏ ਉਸ ਮਹਨ ਯੋਧੇ ਦੀ ਕੁਰਬਾਨੀ ਨੂੰ ਯਾਦ ਰੱਖਣਾ ਕੌਮ ਵਾਸੀਆਂ ਦਾ ਅਤਿ ਪਵਿੱਤਰ ਫਰਜ਼ ਬਣਦਾ ਹੈ। ਇਸ ਫਰਜ਼ ਨੂੰ ਨਿਭਾਉਣ ਲਈ ਪੰਜਾਬੀ ਸੱਭਿਆਚਾਰ ਮੰਚ ਦੇ ਸੱਦੇ ‘ਤੇ ਕਲੀਵ ਵਿਊ ਪਾਰਕ ਵਿਖੇ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋਏ।
ਕਾ : ਜਗਜੀਤ ਸਿੰਘ ਜੋਗਾ ਨੇ ਸ਼ਹੀਦ ਦੀ ਕੁਰਬਾਨੀ ਦੇ ਪਿਛੋਕੜ ਵਿੱਚ ਜਾਂਦਿਆਂ ਅੱਜ ਦੇ ਅਜੋਕੇ ਹਾਲਾਤ ਦਾ ਵਿਸਲੇਸ਼ਨਾਤਮਕ ਢੰਗ ਨਾਲ ਵਿਖਿਆਨ ਕੀਤਾ। ਮੰਚ ਦੇ ਪਰਧਾਨ ਬਲਦੇਵ ਸਿੰਘ ਸਹਿਦੇਵ ਨੇ ਉਸਦੀ ਕੁਰਬਾਨੀ ਨੂੰ ਯਾਦ ਕਰਦਿਆਂ ਵਿਸਥਾਰ ਵਿੱਚ ਜੀਵਨ ਘਟਨਾਵਾਂ ਦਾ ਜਨਮ ਤੋਂ ਫਾਂਸੀ ਦੇ ਫੰਦੇ ਤੱਕ ਦਾ ਜ਼ਿਕਰ ਕੀਤਾ।
ਪੰਜਾਬੀ ਦੇ ਪਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਬੜੇ ਰੌਚਕ ਢੰਗ ਨਾਲ ਉਸ ਦੇ ਜੀਵਨ ਦੇ ਉਦੇਸ਼ ਅਤੇ ਸਿਰਫ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦੇਸ਼ ਦਾ ਸੂਰਬੀਰ ਸ਼ਹੀਦ ਹੋਣ ਦਾ ਵਿਸਥਾਰ ਵਿੱਚ ਪ੍ਰਮਾਣ ਦਿੱਤਾ। ਇਸ ਇਕੱਠ ਨੂੰ ਪੰਜਾਬ ਤੋਂ ਵਿਜ਼ਟਰ ਆਏ ਆਗੂ ਬਲਕਾਰ ਸਿੰਘ ਵਲਟੋਹਾ, ਹਰਚੰਦ ਸਿੰਘ ਬਾਸੀ ਨੇ ਵੀ ਸੰਬੋਧਨ ਕੀਤਾ। ਹਰੀ ਸਿੰਘ ਨੇ ਕਵਿਤਾ ਪੜ੍ਹੀ। ਕਾ. ਸੁਖਦੇਵ ਸਿੰਘ ਧਾਲੀਵਾਲ ਅਤੇ ਹਰਚੰਦ ਸਿੰਘ ਬਾਸੀ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ। ਕਲੀਵ ਵਿਊ ਕਲੱਬ ਵੱਲੋਂ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਪੰਜਾਬੀ ਸੱਭੀਆਚਾਰ ਮੰਚ ਦੇ ਪ੍ਰਧਾਨ ਵੱਲੋਂ ਕਲਿਵ ਵਿਊ ਸੀਨੀਅਰਜ਼ ਕਲੱਬ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ।

 

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …