ਬਰੈਂਪਟਨ/ਬਾਸੀ ਹਰਚੰਦ : ਰੌਕਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਅਤੇ ਕੈਸਲਮੋਰ ਸੀਨੀਅਰਜ਼ ਕਲੱਬ ਨੇ ਕਸ਼ਮੀਰਾ ਸਿੰਘ ਦਿਉਲ ਅਤੇ ਜਰਨੈਲ ਸਿੰਘ ਚਾਨਾ ਦੀ ਅਗਵਾਈ ਵਿੱਚ ਨਿਆਗਰਾ ਔਨ ਦਾ ਲੇਕ ਦਾ ਟੂਰ ਲਾਇਆ। ਮੈਂਬਰਾਂ ਬੀਬੀਆਂ ਅਤੇ ਪੁਰਸ਼ਾਂ ਨੂੰ ਲਿਜਾਣ ਵਾਸਤੇ ਦੋ ਬਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਦਸ ਵਜੇ ਬੱਸਾਂ ਆਪਣੇ ਪੜਾਅ ਤੋਂ ਚੱਲ ਪਈਆਂ। ਰਸਤੇ ਵਿੱਚ ਬੀਬੀ ਤਰਿਪਤਾ ਨੇ ਸਨੈਕਸ ਅਤੇ ਜੂਸ ਵਰਤਾਉਣ ਦੀ ਸੇਵਾ ਕੀਤੀ। ਪਹਿਲਾਂ ਬਸ ਸੇਂਟ ਕੈਥਰੀਂਨ ਪਹੁੰਚੀ। ਇਥੇ ਬਣੇ ਮਿਊਜ਼ੀਅਮ ਪੁਰਾਣੀਆਂ ਵਸਤਾਂ ਵੇਖੀਆਂ ਜਿਨ੍ਹਾਂ ਵਿੱਚ 1912 ਦੀਆਂ ਕਾਰਾਂ ਵੀ ਵੇਖੀਆਂ। ਇੱਕ ਵਜੇ ਕਰੂਜ਼ ਵੀ ਲੌਕ ਵਿੱਚ ਪਹੁੰਚ ਗਿਆ ਜਿਥੇ ਇੰਜਨੀਅਰਿੰਗ ਦਾ ਕਮਾਲ ਵੇਖਿਆ। ਆਊਟ ਲੈਟ ਮਾਲ ਤੋਂ ਕੁੱਝ ਮੈਂਬਰਾਂ ਨੇ ਸਮਾਨ ਖਰੀਦਿਆ। ਉਥੋਂ ਚੱਲ ਕੇ ਕਲੌਕ ਪਾਰਕ ਵਿਖੇ ਆ ਗਏ। ਇਥੇ ਮੈਬਰਾਂ ਨੇ ਫੋਟੋ ਖਿੱਚੀਆਂ। ਫਿਰ ਮੈਂਬਰਾਂ ਨੈ ਆਪੋ ਆਪਣਾ ਘਰੋਂ ਲਿਆਂਦਾ ਭੋਜਨ ਛਕਿਆ। ਭੋਜਨ ਛਕ ਕੇ ਫਾਲ ‘ਤੇ ਪਹੁੰਚ ਗਏ। ਇਥੇ ਪਹੁੰਚ ਕੇ ਪਤਾ ਲੱਗਾ ਕਿ ਹਰੇਕ ਬੱਸ ਤੋਂ ਨੱਬੇ ਡਾਲਰ ਡਰਾਪ ਅੱਪ ਅਤੇ ਪਿੱਕ ਦੀ ਫੀਸ ਲਈ ਜਾਂਦੀ ਹੈ। ਖੂਬ ਅਨੰਦ ਮਾਣ ਕੇ ਪੰਜ ਵਜੇ ਬੱਸਾਂ ਘਰਾਂ ਵੱਲ ਚੱਲ ਪਈਆਂ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਸਾਰੇ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਅਗਲਾ ਟੂਰ ਚਾਰ ਸਤੰਬਰ ਦਿਨ ਐਤਵਾਰ ਨੂੰ ਦਸ ਵਜੇ ਰਵਾਨਾ ਹੋਵੇਗਾ। ਹੋਰ ਜਾਣਕਾਰੀ ਲਈ ਫੋਨ ਕਸ਼ਮੀਰਾ ਸਿੰਘ ਦਿਉਲ 416-278-1422 ਅਤੇ ਜਰਨੈਲ ਸਿੰਘ ਚਾਨਾ ਫੋਨ 416-859-2676 ਨਾਲ ਸੰਪਰਕ ਕਰ ਸਕਦੇ ਹੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …