Breaking News
Home / ਕੈਨੇਡਾ / ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨਾਇ ਐਸੋਸੀਏਸ਼ਨ (ਈਸਟ ਕੈਨੇਡਾ) ਦੀ ਪਲੇਠੀ ਮੀਟਿੰਗ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨਾਇ ਐਸੋਸੀਏਸ਼ਨ (ਈਸਟ ਕੈਨੇਡਾ) ਦੀ ਪਲੇਠੀ ਮੀਟਿੰਗ

ਮਿਸੀਸਾਗਾ/ਬਿਊਰੋ ਨਿਊਜ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨਾਇ ਐਸੋਸੀਏਸਨ ਦੀ ਈਸਟ ਕੈਨੇਡਾ ਇਕਾਈ ਦੀ ਪਲੇਠੀ ਮੀਟਿੰਗ ਅੱਜ ਮਿਤੀ 29 ਦਸੰਬਰ 2018 ਨੂੰ ਮਿਸੀਸਾਗਾ ਵੈਲੀ ਕਮਿਊਨਿਟੀ ਸੈਂਟਰ, ਮਿਸੀਸਾਗਾ, ਕੈਨੇਡਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਕੈਨੇਡੀਅਨ ਨਿਊਕਲੀਅਰ ਪ੍ਰਯੋਗਸ਼ਾਲਾ ਦੇ ਸੀਨੀਅਰ ਖੋਜ ਇੰਜੀਨੀਅਰ ਡਾ. ਵਿਜੈ ਬੱਬਰ ਨੇ ਕੀਤੀ। ਇਸ ਮੌਕੇ ਉੱਤੇ ਡਾ. ਬੱਬਰ ਨੇ ਹਾਜ਼ਰ ਮੈਂਬਰਾਂ ਨੂੰ ਅਲੂਮਨਾਇ ਐਸੋਸੀਏਸ਼ਨ ਦੇ ਮੁੱਖ ਮੰਤਵਾਂ ਦੀ ਜਾਣਕਾਰੀ ਦਿੱਤੀ। ਇਨ੍ਹਾਂ ਮੰਤਵਾਂ ਵਿਚੋਂ ਕੁਝ ਅਹਿਮ ਮੰਤਵ ਇੰਝ ਸਨ; (1) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਲੂਮਨਾਇ ਸਭਾ ਦੇ ਮੈਬਰਾਂ ਵਿਚਕਾਰ ਰਾਬਤਾ ਕਾਇਮ ਕਰਨਾ। (2) ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅੰਤਰ-ਰਾਸ਼ਟਰੀ ਯੂਨੀਵਰਸਿਟੀਆਂ, ਉਦਯੋਗਾਂ ਅਤੇ ਖੋਜ-ਸੰਸਥਾਵਾਂ ਵਿਚ ਦਾਖਲੇ ਲਈ ਰਸਤੇ ਮੋਕਲੇ ਕਰਨਾ। (3) ਅਲੂਮਨਾਇ ਸਭਾ ਦੇ ਮੈਂਬਰਾਂ ਦੁਆਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਯੋਗ ਰਹਿਨੁਮਾਈ ਲਈ ਮੌਕੇ ਪ੍ਰਦਾਨ ਕਰਨਾ। (4) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਮੌਜੂਦ ਵਿਦਿਅਕ ਅਦਾਰਿਆਂ ਤੇ ਖੋਜ ਸੰਸਥਾਵਾਂ ਦੇ ਵਿਕਾਸ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਾ। (5) ਲਾਇਕ ਤੇ ਲੋੜਵੰਦ ਵਿਦਿਆਰਥੀਆਂ ਲਈ ਉੱਚਿਤ ਵਜ਼ੀਫਿਆਂ ਦੀ ਸੁਵਿਧਾ ਸਥਾਪਿਤ ਕਰਨਾ। (6) ਯੂਨੀਵਰਸਿਟੀ ਦੀ ਅਲੂਮਨਾਇ ਸਭਾ ਦੁਆਰਾ ਆਯੋਜਿਤ ਕੀਤੇ ਜਾਂਦੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ। (7) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਿੱਦਿਅਕ ਪ੍ਰੋਗਰਾਮਾਂ ਦੀ ਜਾਣਕਾਰੀ ਸਥਾਨਕ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਸਾਂਝੀ ਕਰਦੇ ਹੋਏ, ਅੰਤਰਰਾਸ਼ਟਰੀ ਪੱਧਰ ਉੱਤੇ ਯੂਨੀਵਰਸਿਟੀ ਦਾ ਮਿਆਰ ਉੱਚਾ ਚੁੱਕਣ ਵਿਚ ਯੋਗਦਾਨ ਪਾਉਣਾ। ਡਾ. ਬੱਬਰ ਨੇ ਈਸਟ ਕੈਨੇਡਾ ਦੇ ਵਾਸੀ ਯੂਨੀਵਰਸਿਟੀ ਅਲੂਮਨਾਇ ਨੂੰ ਐਸੋਸੀਏਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦੱਸਿਆ ਕਿ 9 ਫਰਵਰੀ 2019 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੋਲਡਨ ਜੁਬਲੀ ਸਮਾਰੋਹ ਮਨਾ ਰਹੀ ਹੈ। ਉਸ ਵਿਚ ਸ਼ਾਮਿਲ ਹੋਣ ਲਈ ਸਮੂਹ ਅਲੂਮਨਾਇ ਨੂੰ ਹਾਰਦਿਕ ਸੱਦਾ ਹੈ ਜੀ।
ਇਸ ਮੌਕੇ ਉੱਤੇ ਅਲੂਮਨਾਇ ਐਸੋਸੀਏਸਨ ਦੇ ਲਗਭਗ 25 ਮੈਂਬਰ ਮੌਜੂਦ ਸਨ ਜਿਨ੍ਹਾਂ ਵਿਚੋਂ ਡਾ. ਆਨੰਦ ਪਾਲ ਸਿੰਘ (ਮੀਤ ਪ੍ਰਧਾਨ), ਡਾ.ਜਸਮੇਧ ਚੌਹਾਨ (ਸਕੱਤਰ), ਡਾ.ਦਵਿੰਦਰ ਪਾਲ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਨਿਰਮਲ ਸਿੰਘ, ਡਾ. ਹਰਮਨਜੀਤ ਸਿੰਘ, ਰਾਜੀਵ ਪਰਿੰਜਾ, ਹਰਿੰਦਰ ਪਾਲ ਸਿੰਘ, ਸ਼ਰਨਜੀਤ ਸਿੰਘ ਬਾਠ, ਸੰਦੀਪ ਮਹਾਜਨ, ਮਨਜੀਤ ਸਿੰਘ ਅਤੇ ਵਰਿੰਦਰ ਸਿੰਘ ਪ੍ਰਮੁੱਖ ਸਨ। ਮੀਟੰਗ ਬਹੁਤ ਹੀ ਸੁਚੱਜੇ ਮਾਹੌਲ ਵਿਚ ਹੋਈ ਤੇ ਸੱਭ ਹਾਜ਼ਿਰ ਮੈਬਰਾਂ ਨੇ ਅਲੂਮਨਾਇ ਐਸੋਸੀਏਸਨ ਦੇ ਮੰਤਵਾਂ ਦੀ ਪੂਰਤੀ ਲਈ ਨਿੱਠ ਕੇ ਯਤਨ ਕਰਨ ਦਾ ਅਹਿਦ ਕੀਤਾ। ਆਖਰ ਵਿਚ ਹਾਜ਼ਿਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਡਾ. ਜਸਮੇਧ ਚੌਹਾਨ ਨੇ ਭਰੋਸਾ ਦਿਵਇਆ ਕਿ ਅਲੂਮਨਾਇ ਐਸੋਸੀਏਸਨ ਜਲਦੀ ਹੀ ਬਹੁਤ ਹੀ ਸਾਰਥਕ ਪ੍ਰੋਗਰਾਮ ਲੈ ਕੇ ਹਾਜ਼ਿਰ ਹੋਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …