19.1 C
Toronto
Friday, July 10, 2026
spot_img
Homeਭਾਰਤਮਾਇਆਵਤੀ ਨੂੰ ਲੱਗਾ ਇੱਕ ਹੋਰ ਝਟਕਾ ਪਾਰਟੀ ਦੇ ਜਨਰਲ ਸੈਕਟਰੀ ਨੇ ਦਿੱਤਾ...

ਮਾਇਆਵਤੀ ਨੂੰ ਲੱਗਾ ਇੱਕ ਹੋਰ ਝਟਕਾ ਪਾਰਟੀ ਦੇ ਜਨਰਲ ਸੈਕਟਰੀ ਨੇ ਦਿੱਤਾ ਅਸਤੀਫਾ

2ਲਖਨਊ/ਬਿਊਰੋ ਨਿਊਜ਼
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀ.ਐਸ.ਪੀ. ਸੁਪਰੀਮੋ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਾਰਟੀਆਂ ਦੀਆਂ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਣ ਦਾ ਸਿਲਸਲਾ ਜਾਰੀ ਹੈ। ਇੱਕ ਹਫਤੇ ਵਿਚ ਦੋ ਵੱਡੇ ਨਾਮ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਪਾਰਟੀ ਦੇ ਜਨਰਲ ਸੈਕਟਰੀ ਤੇ ਬੀ.ਐਸ.ਪੀ. ਸਰਕਾਰ ਵਿਚ ਟਰਾਂਸਪੋਰਟ ਮੰਤਰੀ ਰਹੇ ਆਰ.ਕੇ. ਚੌਧਰੀ ਨੇ ਅਸਤੀਫਾ ਦੇ ਦਿੱਤਾ।
ਚੌਧਰੀ ਨੇ ਪਾਰਟੀ ਸੁਪਰੀਮੋ ਮਾਇਆਵਤੀ ‘ਤੇ ਟਿਕਟਾਂ ਵੇਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਪੀ. ਸਿਰਫ ਰੀਅਲ ਅਸਟੇਟ ਕੰਪਨੀ ਬਣ ਕੇ ਰਹਿ ਗਈ ਹੈ। ਆਰ.ਕੇ. ਚੌਧਰੀ ਦਾ ਪਾਰਟੀ ਛੱਡਣਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਹ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਸਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਪਾਰਟੀ ਛੱਡ ਕੇ ਚਲੇ ਗਏ ਸਨ ਪਰ 2012 ਤੋਂ ਫਿਰ ਉਹ ਪਾਰਟੀ ਵਿਚ ਹੀ ਸਨ। ਪਾਰਟੀ ਛੱਡਣ ਤੋਂ ਬਾਅਦ ਚੌਧਰੀ ਨੇ ਕਿਹਾ ਕਿ ਸਭ ਕੁਝ ਬਦਲ ਗਿਆ ਹੈ। ਇਹ ਉਹ ਪਾਰਟੀ ਨਹੀਂ ਰਹੀ, ਜਿਹੜੀ ਕਾਂਸ਼ੀ ਰਾਮ ਦੇ ਸਮੇਂ ਹੋਇਆ ਕਰਦੀ ਸੀ।

RELATED ARTICLES
POPULAR POSTS