Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੀ 20 ਸੰਮੇਲਨ ਦੀ ਸਮਾਪਤੀ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੀ 20 ਸੰਮੇਲਨ ਦੀ ਸਮਾਪਤੀ ਦਾ ਐਲਾਨ

ਨਵੰਬਰ ਮਹੀਨੇ ਦੇ ਅੰਤ ’ਚ ਜੀ-20 ਦਾ ਇਕ ਵਰਚੂਅਲ ਸੈਸ਼ਨ ਹੋਵੇਗਾ


ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਖੇ ਚੱਲ ਰਹੇ ਜੀ-20 ਸਿਖਰ ਸੰਮੇਲਨ ਦੇ ਆਖਰੀ ਦਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਨਵੰਬਰ 2023 ਤੱਕ ਭਾਰਤ ਕੋਲ ਜੀ-20 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਦੋ ਦਿਨਾਂ ਵਿਚ, ਤੁਸੀਂ ਸਾਰਿਆਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਅਤੇ ਪ੍ਰਸਤਾਵ ਰੱਖੇ। ਇਹ ਸਾਡਾ ਫਰਜ਼ ਹੈ ਕਿ ਅਸੀਂ ਸੁਝਾਅ ਦੇਈਏ ਕਿ ਇਕ ਵਾਰ ਫਿਰ ਸਮੀਖਿਆ ਕੀਤੀ ਜਾਵੇ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਉਨ੍ਹਾਂ ਦੀ ਪ੍ਰਗਤੀ ਨੂੰ ਕਿਵੇਂ ਤੇਜ਼ ਕੀਤਾ ਜਾ ਸਕਦਾ ਹੈ। ਮੇਰਾ ਪ੍ਰਸਤਾਵ ਹੈ ਕਿ ਨਵੰਬਰ ਮਹੀਨੇ ਦੇ ਅੰਤ ਵਿਚ, ਅਸੀਂ ਜੀ-20 ਦੇ ਇਕ ਵਰਚੁਅਲ ਸੈਸ਼ਨ ਦਾ ਆਯੋਜਨ ਕਰੀਏ। ਉਸ ਵਰਚੁਅਲ ਸੈਸ਼ਨ ਵਿਚ ਅਸੀਂ ਇਸ ਸੰਮੇਲਨ ਵਿਚ ਲਏ ਗਏ ਵਿਸ਼ਿਆਂ ਦੀ ਸਮੀਖਿਆ ਕਰ ਸਕਦੇ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵਰਚੁਅਲ ਸੈਸ਼ਨ ਵਿਚ ਜੁੜੋਗੇ ਅਤੇ ਇਸ ਦੇ ਨਾਲ ਮੈਂ ਜੀ 20 ਸੰਮੇਲਨ ਦੀ ਸਮਾਪਤੀ ਦਾ ਐਲਾਨ ਕਰਦਾ ਹਾਂ। ਇਸ ਤੋਂ ਪਹਿਲਾਂ ਤੀਜੇ ਸੈਸ਼ਨ ਦੇ ਦੌਰਾਨ ਐਲਾਨਨਾਮੇ ’ਤੇ ਉਪਚਾਰਿਕ ਤੌਰ ’ਤੇ ਮੋਹਰ ਲਗਾਈ ਗਈ। ਸਿਖਰ ਸੰਮੇਲਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਬ੍ਰਾਜੀਲ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੌਦੇ ਭੇਂਟ ਕੀਤੇ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …