ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਚ ਹੋਇਆ 140 ਕਰੋੜ ਦਾ ਘਪਲਾ, ਕੇਂਦਰ ਸਰਕਾਰ ਨੇ ਰੋਕੀ ਸਬਸਿਡੀ
ਚੰਡੀਗੜ੍ਹ / ਬਿਊਰੋ ਨੀਊਜ਼
ਜਿਥੇ ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਦਾ ਸਿਲਸਿਲਾ ਚਲ ਰਿਹਾ ਹੈ ਤਾ ਜੋ ਕਿਸਾਨ ਪਰਾਲੀ ਨਾ ਸਾੜਨ ਲੇਕਿਨ ਓਥੇ ਹੀ ਕਈ ਜਿਲਿਆਂ ਵਿੱਚ ਪਰਾਲੀ ਮਸ਼ੀਨਾਂ ਦੀ ਖਰੀਦ ਵੇਚ ਤੋਂ ਬਿਨਾ ਹੀ 140 ਕਰੋੜ ਦਾ ਮਾਮਲਾ ਸਾਹਮਣੇ ਆਇਆ ਹੈ |
2021 -2022 ਤੋਂ 2022 – 2023 ਦੀ ਸਰਵੇ ਰਿਪੋਰਟ ਮੁਤਾਬਿਕ ਪਰਾਲੀ ਮਸ਼ੀਨਾਂ ਲਈ ਜਾਰੀ ਕੀਤੀ ਸਬਸਿਡੀ ਵਿੱਚ ਹੋਈ ਬੇਨਿਯਮੀ ਬਾਰੇ ਰਿਪੋਰਟ ਹੈ ਅਤੇ ਇਸੇ ਦੇ ਨਾਲ ਹੀ ਕੇਂਦਰ ਸਰਕਾਰ ਨੇ ਇਸ ਘਪਲੇ ਦੇ ਹੋਏ ਵੱਡੇ ਪਰਦਾਫਾਸ਼ ਦੇ ਨਾਲ ਹੀ 350 ਕਰੋੜ ਦੀ ਸਬਸਿਡੀ ਰਾਸ਼ੀ ਵੀ ਰੋਕ ਦਿਤੀ ਹੈ |
ਸਰਵੇਖਣ ਅਨੁਸਾਰ ਸਾਹਮਣੇ ਆਇਆ ਕੇ 11 ਹਜਾਰ ਤੋਂ ਵੱਧ ਮਸ਼ੀਨਾਂ ਦੇ ਜਾਲੀ ਬਿਲ ਲੋਕਾਂਦੇ ਨਾਂ ਤੇ ਜਾਰੀ ਕਰਕੇ ਸਬਸਿਡੀ ਦੀ ਰਾਸ਼ੀ ਹੜੱਪ ਕੀਤੀ ਗਈ ਹੈ ਅਤੇ ਓਥੇ ਹੀ ਜਿਹਨਾਂ ਲੋਕਾਂ ਦੇ ਨਾਮ ਤੇ ਬਿਲ ਜਾਰੀ ਹਨ ਜਦੋ ਓਹਨਾ ਦੇ ਖੇਤ ਅਤੇ ਘਰਾਂ ਦੇ ਵਿੱਚ ਟੀਮ ਨੇ ਸਰਵੇਖਣ ਕੀਤਾ ਤਾ ਕੋਈ ਵੀ ਸਾਧਨ ( ਮਸ਼ੀਨਾਂ ) ਨਹੀਂ ਮਿਲੇ |