ਪਾਕਿਸਤਾਨ ਪਾਰ ਤੋਂ ਫਿਰ ਹੋਈ ਗੋਲੀਬੰਦੀ ਦੀ ਉਲੰਘਣਾ
ਇਕ ਜਵਾਨ ਸ਼ਹੀਦ, ਤਿੰਨ ਜ਼ਖ਼ਮੀ
ਮੋਗਾ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਅੱਜ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਜਨੇਰ ਦਾ 24 ਸਾਲਾ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ ਅਤੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਕਰਮਜੀਤ ਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਕਰਮਜੀਤ ਸਿੰਘ ਰਾਜੌਰੀ ਜ਼ਿਲ੍ਹੇ ਦੀ ਸੁੰਦਰਬਨੀ ਇਲਾਕੇ ਵਿੱਚ ਐਲ.ਓ.ਸੀ. ‘ਤੇ ਤਾਇਨਾਤ ਸੀ ਕਿ ਸਵੇਰੇ ਸਾਢੇ ਕੁ ਪੰਜ ਵਜੇ ਪਾਕਿਸਤਾਨ ਨੇ ਗੋਲ਼ੀਬੰਦੀ ਦੀ ਉਲੰਘਣਾ ਕਰ ਦਿੱਤੀ। ਭਾਰਤੀ ਜਵਾਨਾਂ ਨੇ ਵੀ ਪਾਕਿਸਤਾਨ ਨੂੰ ਮੋੜਵਾਂ ਜਵਾਬ ਦਿੱਤਾ ਪਰ ਕਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ। ਕਰਮਜੀਤ ਫ਼ੌਜ ਵਿੱਚ ਰਾਈਫਲਮੈਨ ਦੇ ਅਹੁਦੇ ‘ਤੇ ਤਾਇਨਾਤ ਸੀ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …