ਰਾਜਪਾਲ ਬੀਐਲ ਪੁਰੋਹਿਤ 4 ਅਕਤੂਬਰ ਤੋਂ ਫਿਰ ਸਰਹੱਦੀ ਪਿੰਡਾਂ ਦਾ ਕਰਨਗੇ ਦੌਰਾ September 28, 2023 ਰਾਜਪਾਲ ਬੀਐਲ ਪੁਰੋਹਿਤ 4 ਅਕਤੂਬਰ ਤੋਂ ਫਿਰ ਸਰਹੱਦੀ ਪਿੰਡਾਂ ਦਾ ਕਰਨਗੇ ਦੌਰਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰਨਗੇ ਰਾਜਪਾਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੁਣ ਆਉਂਦੀ 4 ਅਕਤੂਬਰ ਤੋਂ ਸੂਬੇ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨਗੇ। ਇਹ ਉਨ੍ਹਾਂ ਦਾ 5ਵਾਂ ਦੌਰਾ ਹੋਵੇਗਾ ਅਤੇ ਤਿੰਨ ਦਿਨ ਉਹ ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਜਾ ਕੇ ਸਥਾਨਕ ਪੰਚਾਇਤਾਂ ਨਾਲ ਗੱਲਬਾਤ ਕਰਨਗੇ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਜਪਾਲ ਬੀਐਲ ਪੁਰੋਹਿਤ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰਨਗੇ। ਇਸ ਤੋਂ ਪਹਿਲਾਂ ਰਾਜਪਾਲ ਨੇ 20 ਤੋਂ 22 ਸਤੰਬਰ ਤੱਕ ਸਰਹੱਦੀ ਖੇਤਰਾਂ ਦਾ ਦੌਰਾ ਕਰਨ ਦਾ ਐਲਾਨ ਕੀਤਾ ਸੀ, ਪਰ 26 ਸਤੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੰਮਿ੍ਰਤਸਰ ’ਚ ਮੀਟਿੰਗ ਦੇ ਚੱਲਦਿਆਂ ਉਨ੍ਹਾਂ ਨੂੰ ਆਪਣਾ ਇਹ ਦੌਰਾ ਰੋਕਣਾ ਪਿਆ ਸੀ। ਮਿਲੀ ਜਾਣਕਾਰੀ ਮੁਤਾਬਕ ਰਾਜਪਾਲ ਪਹਿਲੇ ਦਿਨ ਪਠਾਨਕੋਟ ਅਤੇ ਗੁਰਦਾਸਪੁਰ, ਦੂਜੇ ਦਿਨ ਅੰਮਿ੍ਰਤਸਰ ਅਤੇ ਤਰਨਤਾਰਨ ਤੇ ਤੀਜੇ ਦਿਨ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਗੱਲਬਾਤ ਕਰਨਗੇ। ਪਤਾ ਲੱਗਾ ਹੈ ਕਿ ਰਾਜਪਾਲ ਆਪਣੇ ਇਸ ਤਿੰਨ ਦਿਨਾਂ ਦੇ ਦੌਰੇ ਦੌਰਾਨ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਣਗੇ। ਇਸ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਚੱਲ ਰਿਹਾ ਸਿਆਸੀ ਵਿਵਾਦ ਹੀ ਦੱਸਿਆ ਜਾ ਰਿਹਾ ਹੈ। 2023-09-28 Parvasi Chandigarh Share Facebook Twitter Google + Stumbleupon LinkedIn Pinterest