ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਖਿਲਾਫ਼ ਚੰਡੀਗੜ੍ਹ ’ਚ ਮਾਮਲਾ ਦਰਜ September 28, 2023 ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਖਿਲਾਫ਼ ਚੰਡੀਗੜ੍ਹ ’ਚ ਮਾਮਲਾ ਦਰਜ ਅਦਾਲਤੀ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਕੀਤੀ ਕਾਰਵਾਈ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਪੁਲਿਸ ਨੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਅਤੇ ਉਸ ਦੇ ਸਾਥੀਆਂ ਖਿਲਾਫ਼ ਅਦਾਲਤੀ ਹੁਕਮਾਂ ਤੋਂ ਬਾਅਦ ਆਈਪੀਸੀ ਦੀ ਧਾਰਾ 174 ਏ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਆਰੋਪੀਆਂ ਦੀ ਪਹਿਚਾਣ ਵਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ, ਸੁਧੀਰ ਮਲਹੋਤਰਾ ਅਤੇ ਵਿਸ਼ਣੂ ਮਿੱਤਲ ਦੇ ਰੂਪ ’ਚ ਹੋਈ ਹੈ ਅਤੇ ਤਿੰਨੋਂ ਦਿੱਲੀ ਦੇ ਰਹਿਣ ਵਾਲੇ ਹਨ। ਵਿਨੋਦ ਸਹਿਵਾਗ ਆਪਣੇ ਦੋ ਬਿਜਨਸ ਪਾਰਟਨਰਾਂ ਸੁਧੀਰ ਮਲਹੋਤਰਾ ਅਤੇ ਵਿਸ਼ਣੂ ਮਿੱਤਲ ਦੇ ਨਾਲ ਮਿਲ ਕੇ ਇਕ ਜਾਲਟਾ ਫੂਡ ਐਂਡ ਬੇਵਰੇਜ ਨਾਮ ਦੀ ਫੈਕਟਰੀ ਚਲਾਉਂਦੇ ਸਨ। ਇਸ ਫੈਕਟਰੀ ਦੇ ਲਈ ਉਹ ਬੱਦੀ ਦੀ ਇਕ ਫੈਕਟਰੀ ਤੋਂ ਪਲਾਸਟਿਕ ਦੀਆਂ ਖਾਲੀ ਬੋਤਲਾਂ ਖਰੀਦ ਦੇ ਸਨ। ਇਨ੍ਹਾਂ ਖਰੀਦੀਆਂ ਗਈਆਂ ਬੋਤਲਾਂ ਦੇ ਬਕਾਇਆ ਪੈਸਿਆਂ ਦੇ ਮਾਮਲੇ ’ਚ ਇਹ ਕਾਰਵਾਈ ਕੀਤੀ ਗਈ ਹੈ। ਬਕਾਇਆ ਰਕਮ ਦੀ ਪੂਰਤੀ ਲਈ ਉਕਤ ਆਰੋਪੀਆਂ ਵੱਲੋਂ ਬੱਦੀ ਫੈਕਟਰੀ ਦੇ ਮਾਲਕ ਨੂੰ ਇਕ ਚੈਕ ਦਿੱਤਾ ਗਿਆ ਸੀ ਪ੍ਰੰਤੂ ਉਹ ਚੈਕ ਬਾਊਂਸ ਹੋ ਗਿਆ ਸੀ। ਜਿਸ ਤੋਂ ਬਾਅਦ ਤਿੰਨਾਂ ਆਰੋਪੀਆਂ ਖਿਲਾਫ਼ ਧਾਰਾ 138 ਦੇ ਤਹਿਤ ਜ਼ਿਲ੍ਹਾ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪ੍ਰੰਤੂ ਤਿੰਨੋਂ ਵਿਅਕਤੀ ਅਦਾਲਤ ’ਚ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਅਦਾਲਤ ਨੇ 2022 ’ਚ ਤਿੰਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ ਪ੍ਰੰਤੂ ਚੰਡੀਗੜ੍ਹ ਪੁਲਿਸ ਨੇ ਆਰੋਪੀਆਂ ਖਿਲਾਫ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਪੀੜਤ ਵੱਲੋਂ ਪੰਜਾਬ-ਹਰਿਆਣਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਅਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਤਿੰਨਾਂ ਆਰੋਪੀਆਂ ਖਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ। 2023-09-28 Parvasi Chandigarh Share Facebook Twitter Google + Stumbleupon LinkedIn Pinterest