ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖਹਿਰਾ ਨੇ ਦੱਸਿਆ ਕਿ ਟਰੂਡੋ ਦੀ ਲਿਬਰਲ ਸਰਕਾਰ ਨੇ ਸਿਟੀ ਆਫ ਬਰੈਂਪਟਨ ਨੂੰ ਡਾਊਨ ਟਾਊਨ ਵਿੱਚ ਹੜ੍ਹ ਸੁਰੱਖਿਆ ਪ੍ਰੋਜੈਕਟ ਵਾਸਤੇ 1.5 ਮਿਲੀਅਨ ਡਾਲਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਫੰਡ ਨੂੰ ਹੜ੍ਹ ਸੁਰੱਖਿਆ ਵਾਸਤੇ ਬਦਲਵੀਂ ਤਜ਼ਵੀਜ ਸੁਝਾਉਣ ਲਈ ਵਾਤਾਵਰਣ ਦਾ ਮੁਲਾਂਕਣ ਕਰਨ ਅਤੇ ਬਰੈਂਪਟਨ ਡਾਊਨ ਟਾਊਨ ਦੇ ਅੰਦਰੂਨੀ ਹਿੱਸੇ ਨੂੰ ਈਟੋਬੀਕੋ ਕਰੀਕ ਤੋਂ ਹੜ੍ਹ ਦੇ ਜੋਖ਼ਮ ਤੋਂ ਬਚਾਅ ਕਰਨ ਲਈ ਵਰਤਿਆ ਜਾਵੇਗਾ। ਹੜ੍ਹ ਦੇ ਜੋਖ਼ਮ ਨੂੰ ਬਚਾਅ ਕਰਨ ਨਾਲ ਜਿੱਥੇ ਨਿਵਾਸੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲੇਗੀ, ਨਾਲ ਹੀ ਕਿਸੇ ਵੱਡੇ ਹੜ੍ਹ ਦੀ ਸੂਰਤ ਵਿੱਚ ਆਫ਼ਤ ਤੋਂ ਰਾਹਤ ਦੇ ਖਰਚੇ ਵੀ ਘੱਟ ਹੋਣਗੇ। ”ਡਾਊਨ ਟਾਊਨ ਬਰੈਂਪਟਨ ਹੜ੍ਹ ਵਾਲਾ ਖੇਤਰ ਹੈ, ਜਿਸ ਦੇ ਸਿੱਟੇ ਵਜੋਂ ਆਉਣ ਵਾਲਾ ਕੋਈ ਵੱਡਾ ਹੜ੍ਹ ਨਿਵਾਸੀਆਂ ਦੀ ਸੁਰੱਖਿਆ ਲਈ ਜੋਖ਼ਮ ਬਣਨ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਸੰਪਤੀ ਨੂੰ ਭਾਰੀ ਨੁਕਸਾਨ ਕਰੇਗਾ। ਇਹ ਤੱਥ ਡਾਊਨ ਟਾਊਨ ਬਰੈਂਪਟਨ ਵਿੱਚ ਵੱਸੋਂ ਦੇ ਸੰਘਣਾ ਹੋਣ ਵਿੱਚ ਰੁਕਾਵਟ ਬਣਦੇ ਹਨ, ਜੋ ਕਿ ਬਰੈਂਪਟਨ ਦਾ ਇੱਕ ਅਹਿਮ ਆਰਥਕ ਹੱਬ ਅਤੇ ਅਰਬਨ ਸੈਂਟਰ ਹੈ। ਸਾਡੀ ਟਰੂਡੋ ਸਰਕਾਰ ਦਾ ਇਹ ਨਿਵੇਸ਼ ਜਿੱਥੇ ਡਾਊਨ ਟਾਊਨ ਵਿੱਚ ਕਿਸੇ ਵੱਡੇ ਹੜ੍ਹ ਦੇ ਖਤਰੇ ਨੂੰ ਰੋਕੇਗਾ, ਉੱਥੇ ਆਰਥਿਕ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਸਹਾਈ ਹੋਵੇਗਾ।
Home / ਕੈਨੇਡਾ / ਟਰੂਡੋ ਸਰਕਾਰ ਨੇ ਬਰੈਂਪਟਨ ‘ਚ ਹੜ੍ਹ ਸੁਰੱਖਿਆ ਪ੍ਰੋਜੈਕਟ ਲਈ 1.5 ਮਿਲੀਅਨ ਡਾਲਰ ਦਿੱਤੇ : ਕਮਲ ਖਹਿਰਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …