Breaking News
Home / ਕੈਨੇਡਾ / ਕੈਨੇਡਾ ਸਰਕਾਰ ਵਲੋਂ ‘ਉਨਟਾਰੀਓ ਸਟਾਰਟ-ਅੱਪਸ’ ਵਿਚ ਪੂੰਜੀ ਨਿਵੇਸ਼ ਨਾਲ 400 ਹੋਰ ਨੌਕਰੀਆਂ ਪੈਦਾ ਹੋਣ ਦੀ ਉਮੀਦ : ਸੋਨੀਆ ਸਿੱਧੂ

ਕੈਨੇਡਾ ਸਰਕਾਰ ਵਲੋਂ ‘ਉਨਟਾਰੀਓ ਸਟਾਰਟ-ਅੱਪਸ’ ਵਿਚ ਪੂੰਜੀ ਨਿਵੇਸ਼ ਨਾਲ 400 ਹੋਰ ਨੌਕਰੀਆਂ ਪੈਦਾ ਹੋਣ ਦੀ ਉਮੀਦ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ ਆਪਣੇ ‘ਫੈੱਡਡੇਵ ਓਨਟਾਰੀਓ’ ਪ੍ਰਾਜੈੱਕਟ ਰਾਹੀਂ 5.5 ਮਿਲੀਅਨ ਤੱਕ ਹੋਰ ਪੂੰਜੀ ਨਿਵੇਸ਼ ਕਰਕੇ ਓਨਟਾਰੀਓ ਵਿਚ ਨਵੀਆਂ ਨੌਕਰੀਆਂ, ਕੰਪਨੀਆਂ ਅਤੇ ਐਕਸੈੱਲ ਸੈਂਟਰ ਦੇ ਜ਼ਰੀਹੇ ਨਵੇਂ ਪ੍ਰੌਡੱਕਟ ਲਿਆਉਣ ਦਾ ਐਲਾਨ ਕੀਤਾ।
ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡੀਅਨ ਸਰਕਾਰ ਇਹ ਯਕੀਨੀ ਬਣਾਏਗੀ ਕਿ ਉਸ ਦੇ ਵੱਲੋਂ ਚੁੱਕੇ ਜਾ ਰਹੇ ਸਹੀ ਕਦਮਾਂ ਨਾਲ ਕੈਨੇਡਾ ਦੇ ਕਾਰੋਬਾਰੀਆਂ ਨੂੰ ਸਫ਼ਲ ਹੋਣ ਲਈ ਯੋਗ ਮੌਕੇ ਅਤੇ ਲੋੜੀਂਦੇ ਸਾਧਨ ਮਿਲ ਰਹੇ ਹਨ।” ‘ਫ਼ੈੱਡਡੇਵ ਓਨਟਾਰੀਓ’ ਰਾਹੀਂ ‘ਏ.ਸੀ. ਜੰਪਸਟਾਰਟ’ ਵਿਚ ਇਹ ਵਧੇਰੇ ਪੂੰਜੀ ਨਿਵੇਸ਼ ਕਰਨ ਦਾ ਭਾਵ ਹੈ ਕਿ ਇਹ ਪ੍ਰੋਗਰਾਮ ਅੱਗੋਂ ਦੋ ਸਾਲ ਹੋਰ ਚੱਲੇਗਾ ਅਤੇ ਇਸ ਦੇ ਨਾਲ 126 ਸਟਾਰਟ-ਅੱਪ ਪ੍ਰਾਜੈੱਕਟ ਚੱਲਣਗੇ। ਪਰਖੇ ਹੋਏ ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਖੋਜ ਪ੍ਰਾਜੈੱਕਟ ਕਰਕੇ ਏ.ਸੀ. ਜੰਪ ਸਟਾਰਟ ਹਾਰਡ ਵੇਅਰ, ਐਡਵਾਂਸਡ ਮੈਨੂਫ਼ੈਕਚਰਿੰਗ, ਕਲੀਨ ਟੈਕਨਾਲੌਜੀ, ਸਸਟੇਨੇਬਲ ਅਨੱਰਜੀ, ਐਗਰੀਟੈੱਕ ਅਤੇ ਐਗਰੀ ਫ਼ੂਡ ਖ਼ੇਤਰਾਂ ਵਿਚ ਆਪਣੀ ਪਹੁੰਚ ਨੂੰ ਹੋਰ ਅੱਗੇ ਵਧਾਏਗਾ।
ਕੈਨੇਡਾ ਸਰਕਾਰ ਦਾ ਇਹ ਐਲਾਨ ਫ਼ੈੱਡਡੇਵ ਦੇ ਪਹਿਲੇ 8 ਮਿਲੀਅਨ ਡਾਲਰ ਵਾਲੇ ਪ੍ਰਾਜੈੱਕਟ ਏ.ਸੀ. ਜੰਪਸਟਾਰਟ ਨੂੰ ਸਪੋਰਟ ਕਰ ਰਿਹਾ ਹੈ। ਹੁਣ ਤੀਕ 190 ਸਟਾਰਟ-ਅੱਪਸ ਪ੍ਰਾਜੈੱਕਟਾਂ ਨਾਲ 230 ਨਵੇਂ ਪ੍ਰੋਡੱਕਟ ਮਾਰਕੀਟ ਵਿਚ ਆਏ ਹਨ ਜਿਨ੍ਹਾਂ ਦੀ ਮੁੱਢਲੀ ਵਿਕਰੀ 3.3 ਮਿਲੀਅਨ ਦੀ ਹੋਈ ਹੈ। ਕੁੱਲ ਮਿਲਾ ਕੇ ਇਹ ਪ੍ਰਾਜੈੱਕਟ 300 ਕੰਪਨੀਆਂ ਦੀ ਸਹਾਇਤਾ ਕਰੇਗਾ ਅਤੇ ਇਸ ਖ਼ੇਤਰ ਵਿਚ 1,100 ਨਵੀਆਂ ਸਕਿੱਲਡ ਨੌਕਰੀਆਂ ਪੈਦਾ ਕਰੇਗਾ।
ਏ.ਸੀ. ਜੰਪਸਟਾਰਟ ਉਚੇਰੀ ਟੈੱਕਨਾਲੌਜੀ ਵਾਲੇ ਉਤਸ਼ਾਹੀ ਵਿਉਪਾਰਕ ਅਦਾਰਿਆਂ ਲਈ ਇਕ ਇਨਕੂਬੇਸ਼ਨ ਤੇ ਮੈਂਟਰਸ਼ਿਪ ਪ੍ਰੋਗਰਾਮ ਹੈ। ਇਸ ਦੇ ਲਈ ਲੋੜੀਂਦੀਆਂ ਅਰਜ਼ੀਆਂ 7 ਜਨਵਰੀ 2019 ਤੱਕ ਕੋਹੌਰਟ 9 ਨੂੰ ਭੇਜੀਆਂ ਜਾ ਸਕਦੀਆਂ ਹਨ। ਅਰਜ਼ੀਆਂ ਦੇਣ ਬਾਰੇ ਅਤੇ ਹੋਰ ਵਧੇਰੇ ਜਾਣਕਾਰੀ ਲਈ 905-846-0076 ਜਾਂ [email protected] ‘ਤੇ ਸੰਪਰਕ ਕਰੋ ਜਾਂ ਫਿਰ ਤੁਸੀਂ ਐੱਕਸਲਰੇਟਰ ਸੈਂਟਰ ਦੀ ਵੈੱਬਸਾਈਟ Accelerator Centre website ‘ਤੇ ਵੀ ਜਾ ਸਕਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …