2.2 C
Toronto
Friday, November 14, 2025
spot_img
Homeਦੁਨੀਆਕਾਗਜ਼ ਦਾ ਜਹਾਜ਼ 56 ਮੀਟਰ ਤੱਕ ਉਡਾ ਕੇ ਅਮਰੀਕੀ ਵਿਦਿਆਰਥੀ ਨੇ ਜਿੱਤੀ...

ਕਾਗਜ਼ ਦਾ ਜਹਾਜ਼ 56 ਮੀਟਰ ਤੱਕ ਉਡਾ ਕੇ ਅਮਰੀਕੀ ਵਿਦਿਆਰਥੀ ਨੇ ਜਿੱਤੀ ਪੇਪਰ ਪਲੇਨ ਵਰਲਡ ਚੈਂਪੀਅਨਸ਼ਿਪ

61 ਦੇਸ਼ਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ
ਵਿਆਨਾ : ਕਾਗਜ਼ ਦੇ ਜਹਾਜ਼ ਦੀ ਵਰਲਡ ਚੈਂਪੀਅਨਸ਼ਿਪ ਸੁਣਨ ‘ਚ ਥੋੜ੍ਹਾ ਅਜੀਬ ਲਗਦਾ ਹੈ। ਇਹ ਮੁਕਾਬਲਾ ਆਸਟਰੇਲੀਆ ‘ਚ ਕਰਵਾਇਆ ਗਿਆ। ਇਸ ‘ਚ ਭਾਰਤ ਸਮੇਤ 61 ਦੇਸ਼ਾਂ ਦੀਆਂ 380 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਤਿੰਨ ਕੈਟਾਗਰੀ ‘ਚ ਹੋਏ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਾਂ ਨੇ ਖੁਦ ਕਾਗਜ਼ ਦੇ ਜਹਾਜ਼ ਡਿਜ਼ਾਇਨ ਕਰਕੇ ਉਡਾਏ। ਚੈਂਪੀਅਨਸ਼ਿਪ ਅਮਰੀਕਾ ਦੇ ਜੈਕ ਹਾਰਡੀ ਨੇ ਜਿੱਤੀ। ਉਨ੍ਹਾਂ ਦੇ ਬਣਾਏ ਕਾਗਜ਼ ਦੇ ਜਹਾਜ਼ ਨੇ 56.61 ਮੀਟਰ ਦੀ ਦੂਰੀ ਤਹਿ ਕੀਤੀ। ਉਥੇ ਹੀ ਸਰਬੀਆ ਦੇ ਲੇਜ਼ਰ ਦੂਜੇ ਅਤੇ ਸਲੋਵੇਨੀਆ ਦੇ ਰਾਬਰਟ ਤੀਜੇ ਸਥਾਨ ‘ਤੇ ਰਹੇ। ਲੇਜਰ ਦੇ ਜਹਾਜ਼ ਨੇ 52.28 ਮੀਟਰ ਅਤੇ ਰਾਬਰਟ ਦੇ ਜਹਾਜ਼ ਨੇ 46.36 ਮੀਟਰ ਦੀ ਦੂਰੀ ਤਹਿ ਕੀਤੀ। ਆਸਟਰੇਲੀਆ ਦੀ ਕੰਪਨੀ ਰੇਡਬੁਲ ਨੇ ਇਹ ਮੁਕਾਬਲਾ ਪਹਿਲੀ ਵਾਰ 2006 ‘ਚ ਕਰਵਾਇਆ ਸੀ।

ਆਸਟਰੇਲੀਆ ਦੇ ਸਾਲਜ਼ਬਰਗ ਵਿਚ ਆਯੋਜਿਤ ਕੀਤਾ ਗਿਆ ਅਨੋਖਾ ਮੁਕਾਬਲਾ, 380 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਡਿਜ਼ਾਇਨ ਕਰਕੇ ਉਡਾਏ ਜਹਾਜ਼
ਇਹ ਜਹਾਜ਼ ਏ-4 ਸਾਈਜ਼ ਦੇ ਪੇਪਰ ਨਾਲ ਬਣਾਏਜਾਂਦੇ ਹਨ
ਵਰਲਡ ਚੈਂਪੀਅਨਸ਼ਿਪ ‘ਚ ਸ਼ਾਮਲ ਹੋਣ ਦੇ ਲਈ ਹਿੱਸਾ ਲੈਣ ਵਾਲੇ ਵਿਦਿਆਰਥੀ ਆਪਣੀ ਕਿਟ ਲੈ ਕੇ ਪਹੁੰਚੇ। ਆਯੋਜਕ ਉਨ੍ਹਾਂ ਨੂੰ ਉਚ ਕੁਆਲਿਟੀ ਦਾ ਏ-4 ਸਾਈਜ਼ ਦਾ ਪੇਪਰ ਦਿੰਦੇ ਹਨ। ਮੁਕਾਬਲੇ ‘ਚ ਹਿੱਸਾ ਲੈਣ ਵਾਲਿਆਂ ਨੂੰ ਉਸ ਪੇਪਰ ਦਾ ਖੁਦ ਜਹਾਜ਼ ਦਾ ਡਿਜ਼ਾਇਨ ਕਰਨਾ ਹੁੰਦਾ ਹੈ। ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਆਪਣੀ ਕਿਟ ‘ਚ ਕੈਂਚੀ, ਟੇਪ, ਡਿਜ਼ਾਇਨ ਕਰਨ ਦਾ ਸਮਾਨ ਅਤੇ ਗੋਂਦ ਲਿਆ ਸਕਦੇ ਹਨ। ਮੁਕਾਬਲੇ ਦੇ ਤਹਿਤ ਜਹਾਜ਼ ਦੀ ਹਰ ਡਿਜ਼ਾਇਨ ਨੂੰ ਉਡਾਣ ਦੀ ਆਗਿਆ ਦਿੱਤੀ ਜਾਂਦੀ ਹੈ। ਮੁਕਾਬਲੇ ‘ਚ ਹਿੱਸਾ ਲੈਣ ਵਾਲਾ ਜਹਾਜ਼ ਨੂੰ ਕਿਸੇ ਵੀ ਤਰ੍ਹਾਂ ਉਡਾ ਸਕਦਾ ਹੈ। ਜਿਸ ਤਰ੍ਹਾਂ ਦੌੜ ਕੇ, ਕਿਸੇ ਪ੍ਰੋਪ ਦੀ ਮਦਦ ਨਾਲ ਜਾਂ ਫਿਰ ਕਾਗਜ਼ ਦੀ ਹੀ ਕਿਸੇ ਤਕਨੀਕ ਨਾਲ।

RELATED ARTICLES
POPULAR POSTS