-11.3 C
Toronto
Wednesday, January 21, 2026
spot_img
Homeਦੁਨੀਆਅਮਰੀਕਾ ਦੀ ਪਾਕਿ 'ਤੇ ਵੀਜ਼ਾ ਪਾਬੰਦੀ

ਅਮਰੀਕਾ ਦੀ ਪਾਕਿ ‘ਤੇ ਵੀਜ਼ਾ ਪਾਬੰਦੀ

ਪਾਕਿਸਤਾਨੀ ਅਧਿਕਾਰੀਆਂ ਦੇ ਅਮਰੀਕਾ ਦਾਖਲੇ ‘ਤੇ ਲੱਗ ਸਕਦੀ ਹੈ ਰੋਕ
ਵਾਸ਼ਿੰਗਟਨ/ਬਿਊਰੋ ਨਿਊਜ਼
ਅੱਤਵਾਦ ‘ਤੇ ਦੁਨੀਆ ਭਰ ਵਿਚ ਚੌਤਰਫਾ ਘਿਰੇ ਪਾਕਿਸਤਾਨ ਪ੍ਰਤੀ ਅਮਰੀਕਾ ਨੇ ਸਖਤ ਰੁਖ ਲਿਆ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਾਕਿਤਸਾਨੀ ਨਾਗਰਿਕਾਂ ਨੂੰ ਵਾਪਸ ਨਾ ਲੈਣ ਨੂੰ ਲੈ ਕੇ ਇਸਲਾਮਾਬਾਦ ‘ਤੇ ਪਾਬੰਦੀ ਲਾ ਦਿੱਤੀ ਹੈ।
ਪਾਕਿ ਨੇ ਆਪਣੇ ਉੋਨ੍ਹਾਂ ਨਾਗਰਿਕਾਂ ਨੂੰ ਵੀ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਵੀਜ਼ੇ ਦੀ ਮਿਆਦ ਖਤਮ ਹੋਣ ਪਿੱਛੋਂ ਵੀ ਅਮਰੀਕਾ ਵਿਚ ਰਹਿ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਪਾਕਿ ਨੂੰ ਇਹ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਸਹਿਯੋਗ ਨਾ ਕਰਨ ‘ਤੇ ਉਸ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਉਹ ਇਨਕਾਰ ਕਰ ਸਕਦਾ ਹੈ। ਇਸ ਦੀ ਸ਼ੁਰੂਆਤ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਤੋਂ ਹੋ ਸਕਦੀ ਹੈ। ਉਚ ਪਾਕਿਸਤਾਨੀ ਅਧਿਕਾਰੀਆਂ ਦੇ ਅਮਰੀਕਾ ਵਿਚ ਦਾਖਲ ਹੋਣ ‘ਤੇ ਪਾਬੰਦੀ ਲੱਗ ਸਕਦੀ ਹੈ।
ਅਮਰੀਕਾ ਦੇ ਵਿਦੇਸ਼ ਵਿਭਾਗ ਨੂੰ ਕਿਹਾ ਗਿਆ ਕਿ ਪਾਕਿਸਤਾਨ ਵਿਚ ਦੂਤਘਰ ਸਬੰਧੀ ਕੰਮਕਾਜ ਵਿਚ ਅਜੇ ਕੋਈ ਬਦਲਾਅ ਨਹੀਂ ਕੀਤਾ ਗਿਆ, ਪ੍ਰੰਤੂ 22 ਅਪ੍ਰੈਲ ਨੂੰ ਸੰਘੀ ਰਜਿਸਟਰ ਦੇ ਨੋਟੀਫਿਕੇਸ਼ਨ ਰਾਹੀਂ ਲੱਗੀਆਂ ਪਾਬੰਦੀਆਂ ਦੇ ਫਲਸਰੂਪ ਅਮਰੀਕਾ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ‘ਤੇ ਰੋਕ ਲਗਾ ਸਕਦਾ ਹੈ। ਇਸ ਦੀ ਸ਼ੁਰੂਆਤ ਉਸਦੇ ਸੀਨੀਅਰ ਅਧਿਕਾਰੀਆਂ ਤੋਂ ਹੋ ਸਕਦੀ ਹੈ। ਨੋਟੀਫਿਕੇਸ਼ਨ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਿਚ ਦੂਤਘਰ ਸਬੰਧੀ ਕੰਮਕਾਜ ਵਿਚ ਕੋਈ ਬਦਲਾਅ ਨਹੀਂ ਹੋਵੇਗਾ।

RELATED ARTICLES
POPULAR POSTS