ਦੁਨੀਆ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 9 ਲੱਖ ਦੇ ਨੇੜੇ ਅੱਪੜੀ
ਵਾਸ਼ਿੰਗਟਨ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 9 ਲੱਖ ਦੇ ਨੇੜੇ ਅੱਪੜ ਗਈ ਹੈ ਅਤੇ 1 ਕਰੋੜ 38 ਲੱਖ ਦੇ ਕਰੀਬ ਕਰੋਨਾ ਪੀੜਤ ਤੰਦਰੁਸਤ ਵੀ ਹੋ ਗਏ ਹਨ। ਦੁਨੀਆ ਭਰ ਵਿਚ ਹੁਣ ਤੱਕ 7 ਲੱਖ 48 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਕਰੋਨਾ ਕਰਕੇ ਜਾਨ ਵੀ ਜਾ ਚੁੱਕੀ ਹੈ। ਇਸੇ ਦੌਰਾਨ ਰੂਸ ਅਤੇ ਚੀਨ ਦੀ ਵੈਕਸੀਨ ਨੂੰ ਮਾਨਤਾ ਮਿਲ ਚੁੱਕੀ ਹੈ, ਪਰ ਇਨ੍ਹਾਂ ਦੋਵਾਂ ਦੇਸ਼ਾਂ ਦੀ ਵੈਕਸੀਨ ਅਜੇ ਤੱਕ ਤੀਜੇ ਟਰਾਇਲ ‘ਚੋਂ ਲੰਘ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ ਅਤੇ ਚੀਨ ਨੇ ਡਬਲਿਊ.ਐਚ.ਓ. ਅਤੇ ਹੋਰ ਅੰਤਰਰਾਸ਼ਟਰੀ ਆਲੋਚਨਾਵਾਂ ਦੀ ਪ੍ਰਵਾਹ ਕੀਤੇ ਬਿਨਾ ਹੀ ਆਪਣੀ ਵੈਕਸੀਨ ਨੂੰ ਮਾਨਤਾ ਦਿਵਾ ਲਈ। ਕਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਟੌਪ ਤਿੰਨ ਦੇਸ਼ਾਂ ਵਿਚ ਸ਼ਾਮਲ ਭਾਰਤ ਵਿਚ ਕਰੋਨਾ ਵੈਕਸੀਨ ਤਾਂ ਬਣ ਗਈ, ਪਰ ਇਸ ਸਾਲ ਦੇ ਅਖੀਰ ਵਿਚ ਉਪਲਬਧ ਹੋਣ ਦੀ ਗੱਲ ਕਹੀ ਜਾ ਰਹੀ ਹੈ।
Check Also
ਸੁਨੀਤਾ ਵਿਲੀਅਮ ਅਤੇ ਬੁਸ਼ ਵਿਲਮੋਰ ਤੋਂ ਬਿਨਾ ਹੀ ਸਪੇਸ ਕਰਾਫਟ ਧਰਤੀ ’ਤੇ ਪਰਤਿਆ
ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ …