14.6 C
Toronto
Thursday, October 15, 2026
spot_img
Homeਦੁਨੀਆਲਾਹੌਰ 'ਚ ਭਾਰਤੀ ਸਿੱਖ ਯਾਤਰੀ ਪਰਿਵਾਰ ਨੂੰ ਲੁੱਟਣ ਵਾਲੇ ਗਰੋਹ ਦਾ ਸਰਗਨਾ...

ਲਾਹੌਰ ‘ਚ ਭਾਰਤੀ ਸਿੱਖ ਯਾਤਰੀ ਪਰਿਵਾਰ ਨੂੰ ਲੁੱਟਣ ਵਾਲੇ ਗਰੋਹ ਦਾ ਸਰਗਨਾ ਗ੍ਰਿਫ਼ਤਾਰ

ਲਾਹੌਰ ‘ਚ ਭਾਰਤੀ ਸਿੱਖ ਯਾਤਰੀ ਪਰਿਵਾਰ ਨੂੰ ਲੁੱਟਣ ਵਾਲੇ ਗਰੋਹ ਦਾ ਸਰਗਨਾ ਗ੍ਰਿਫ਼ਤਾਰਪ੍ਰਕਾਸ਼ ਪੁਰਬ ਮਨਾਉਣ ਲਈ ਇਹ ਪਰਿਵਾਰ ਗਿਆ ਸੀ ਪਾਕਿਸਤਾਨ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਪੁਲਿਸ ਨੇ ਪੁਲਿਸ ਦੇ ਭੇਸ ਵਿੱਚ ਲਾਹੌਰ ਦੇ ਬਾਜ਼ਾਰ ‘ਚ ਸਿੱਖ ਯਾਤਰੀਆਂ ਨੂੰ ਲੁੱਟਣ ਵਾਲੇ ਲੁਟੇਰਿਆਂ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੁਟੇਰੇ ਭਾਰਤੀ ਸਿੱਖ ਪਰਿਵਾਰ ਤੋਂ 250,000 ਭਾਰਤੀ ਰੁਪਏ, 150,000 ਪਾਕਿਸਤਾਨੀ ਰੁਪਏ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ।
ਕੰਵਲਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਪਾਕਿਸਤਾਨ ਪੁੱਜੇ ਸਨ। ਇਹ ਸਿੱਖ ਪਰਿਵਾਰ 29 ਨਵੰਬਰ ਨੂੰ ਲਾਹੌਰ ਦੇ ਗੁਲਬਰਗ ਇਲਾਕੇ ਦੀ ਲਿਬਰਟੀ ਮਾਰਕੀਟ ਵਿੱਚ ਖਰੀਦਦਾਰੀ ਕਰਨ ਗਿਆ ਸੀ, ਜਦੋਂ ਸੁਰੱਖਿਆ ਕਲੀਅਰੈਂਸ ਦੇ ਨਾਂ ‘ਤੇ ਪੁਲਿਸ ਦੇ ਭੇਸ ਵਿੱਚ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਗਹਿਣਿਆਂ ਤੋਂ ਇਲਾਵਾ 250,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਕਰੰਸੀ ਲੁੱਟ ਲਈ।
ਪੁਲਿਸ ਨੇ ਦਾਅਵਾ ਕੀਤਾ ਕਿ ਗਰੋਹ ਦੇ ਸਰਗਨਾ ਅਹਿਮਦ ਰਜ਼ਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡਾਅਨ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਵੀ ਛਾਪੇ ਜਾਰੀ ਹਨ। ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਲਾਹੌਰ ਪੁਲਿਸ ਮੁਖੀ ਤੋਂ ਰਿਪੋਰਟ ਮੰਗੀ ਹੈ।

 

 

RELATED ARTICLES
POPULAR POSTS