18.8 C
Toronto
Monday, August 31, 2026
spot_img
Homeਦੁਨੀਆਪਾਕਿ ਦੇ ਲਾਹੌਰ 'ਚ ਸੂਫੀ ਦਰਗਾਹ ਦੇ ਨੇੜੇ ਜ਼ਬਰਦਸਤ ਧਮਾਕਾ

ਪਾਕਿ ਦੇ ਲਾਹੌਰ ‘ਚ ਸੂਫੀ ਦਰਗਾਹ ਦੇ ਨੇੜੇ ਜ਼ਬਰਦਸਤ ਧਮਾਕਾ

ਪਾਕਿ ਦੇ ਲਾਹੌਰ ‘ਚ ਸੂਫੀ ਦਰਗਾਹ ਦੇ ਨੇੜੇ ਜ਼ਬਰਦਸਤ ਧਮਾਕਾ5 ਪੁਲਿਸ ਕਰਮੀਆਂ ਸਮੇਤ 9 ਵਿਅਕਤੀਆਂ ਦੀ ਮੌਤ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਲਾਹੌਰ ਵਿਚ ਅੱਜ ਸਵੇਰੇ ਸੂਫੀ ਦਰਗਾਹ ਦਾਤਾ ਦਰਬਾਰ ਦੇ ਨੇੜੇ ਜ਼ਬਰਦਸਤ ਧਮਾਕਾ ਹੋਇਆ। ਇਸ ਵਿਚ 5 ਪੁਲਿਸ ਕਰਮੀਆਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 26 ਗੰਭੀਰ ਜ਼ਖ਼ਮੀ ਹਨ। ਪੁਲਿਸ ਮੁਤਾਬਕ ਧਮਾਕਾ ਦਰਗਾਹ ਦੀ ਸੁਰੱਖਿਆ ਵਿਚ ਲੱਗੀ ਪੁਲਿਸ ਜੀਪ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਲਾਹੌਰ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਧਮਾਕੇ ਸਮੇਂ ਦਰਗਾਹ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਹੈ।

RELATED ARTICLES
POPULAR POSTS