Breaking News
Home / ਦੁਨੀਆ / ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਵੀਜ਼ਾ ਦੇ ਕੁੱਝ ਨਿਯਮਾਂ ਵਿਚ ਦਿੱਤੀ ਰਾਹਤ

ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਵੀਜ਼ਾ ਦੇ ਕੁੱਝ ਨਿਯਮਾਂ ਵਿਚ ਦਿੱਤੀ ਰਾਹਤ

ਭਾਰਤੀਆਂ ਨੂੰ ਮਿਲੇਗਾ ਵੱਧ ਲਾਭ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਵੀਜ਼ਾ ਦੇ ਕੁੱਝ ਨਿਯਮਾਂ ਵਿਚ ਰਾਹਤ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਨਾਲ ਭਾਰਤੀਆਂ ਨੂੰ ਜ਼ਿਆਦਾ ਫਾਇਦਾ ਮਿਲੇਗਾ। ਇਸ ਫ਼ੈਸਲੇ ਨਾਲ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲੇਗੀ, ਜੋ ਵੀਜ਼ਾ ਪਾਬੰਦੀ ਕਾਰਨ ਨੌਕਰੀ ਛੱਡ ਕੇ ਗਏ ਸਨ। ਜੇਕਰ ਉਹ ਵਿਅਕਤੀ ਨੌਕਰੀਆਂ ਵਿਚ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਐੱਚ-1 ਬੀ ਵੀਜ਼ਾ ਵਿਚ ਛੋਟ ਦਾ ਲਾਭ ਮਿਲ ਸਕਦਾ ਹੈ। ਹੁਣ ਐਚ-1ਬੀ ਵੀਜ਼ਾ ਧਾਰਕ ਵਿਅਕਤੀ ਦੇ ਬੱਚਿਆਂ ਅਤੇ ਪਤੀ ਜਾਂ ਪਤਨੀ ਨੂੰ ਵੀ ਪ੍ਰਾਇਮਰੀ ਵੀਜ਼ੇ ਨਾਲ ਅਮਰੀਕਾ ਜਾਣ ਦੀ ਇਜ਼ਾਜਤ ਹੋਵੇਗੀ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਟੈਕਨੀਕਲ ਸਪੈਸ਼ਲਿਸਟ, ਸੀਨੀਅਰ ਮੈਨੇਜਰ ਅਤੇ ਉਨ੍ਹਾਂ ਵਿਅਕਤੀਆਂ ਨੂੰ ਵੀ ਅਮਰੀਕਾ ਆਉਣ ਦੀ ਆਗਿਆ ਦਿੱਤੀ ਗਈ ਹੈ, ਜਿਨ੍ਹਾਂ ਕਰਕੇ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਅਮਰੀਕਾ ਨੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਐਚ-1 ਬੀ ਵੀਜ਼ਾਧਾਰਕਾਂ ‘ਤੇ ਅਮਰੀਕਾ ਜਾਣ ਲਈ 31 ਦਸੰਬਰ ਤੱਕ ਰੋਕ ਲਗਾ ਦਿੱਤੀ ਸੀ। ਇਹ ਹੁਕਮ ਲੰਘੀ 22 ਜੂਨ ਨੂੰ ਜਾਰੀ ਕੀਤਾ ਗਿਆ ਸੀ। ਧਿਆਨ ਰਹੇ ਕਿ ਪਿਛਲੇ ਕੁਝ ਸਾਲਾਂ ਤੋਂ ਨਵੇਂ ਜਾਰੀ ਹੋਣ ਵਾਲੇ ਐਚ-1ਬੀ ਵੀਜ਼ਿਆਂ ਵਿਚੋਂ 70 ਫੀਸਦੀ ਵੀਜ਼ੇ ਭਾਰਤੀਆਂ ਨੂੰ ਮਿਲ ਰਹੇ ਹਨ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …