26.9 C
Toronto
Friday, August 14, 2026
spot_img
Homeਦੁਨੀਆਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਨੇ ਵਿਦਾਇਗੀ ਦਿਵਸ ਮਨਾਇਆ

ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਨੇ ਵਿਦਾਇਗੀ ਦਿਵਸ ਮਨਾਇਆ

ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਨੇ ਵਿਦਾਇਗੀ ਦਿਵਸ ਮਨਾਇਆਬਰੈਂਪਟਨ : ਪਿਛਲੇ ਸਾਲਾਂ ਵਿਚ ਇਸ ਵਾਰ ਵੀ ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਆਪਣੇ ਦੇਸ਼ ਪਰਤਣ ਵਾਲਿਆਂ ਵਾਸਤੇ ਵਿਦਾਇਗੀ ਪਾਰਟੀ ਦਾ ਇੰਤਜ਼ਾਮ ਕੀਤਾ। ਇਹ ਪਾਰਟੀ ਕਲੱਬ ਵਲੋਂ ਗੋਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਖੇ 5 ਅਕਤੂਬਰ ਵਾਲੇ ਦਿਨ ਸ਼ਾਮ ਦੇ 1 ਤੋਂ 4 ਵਜੇ ਤੱਕ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ‘ਓ ਕੈਨੇਡਾ’ ਗੀਤ ਨਾਲ ਕੀਤੀ ਗਈ ਅਤੇ ਸਟੇਜ ਦੀ ਅਗਲੀ ਕਾਰਵਾਈ ਕਲੱਬ ਦੇ ਸੈਕਟਰੀ ਰੇਸ਼ਮ ਸਿੰਘ ਦੋਸਾਂਝ ਨੇ ਨਿਭਾਈ। ਉਹਨਾਂ ਨੇ ਖ਼ੁਦ ਦੇਸ਼ ਜਾਣ ਵਾਲਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਕਲੱਬ ਦੇ ਪ੍ਰਧਾਨ ਡਾ. ਸੋਹਨ ਸਿੰਘ ਨੂੰ ਕਲੱਬ ਮੈਂਬਰਜ਼ ਦੇ ਰੂ ਬਰੂ ਕੀਤਾ। ਡਾ. ਸੋਹਨ ਸਿੰਘ ਨੇ ਵੀ ਖਚਾ ਖਚਭਰੇ ਹਾਲ ਵਿੱਚ ਬੈਠੇ ਸਾਰੇ ਵਿਅਕਤੀਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਭਾਰਤ ਨੂੰ ਜਾਣ ਵਾਲਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ।ਉਹਨਾਂ ਨੇ ਕਲੱਬ ਮੈਂਬਰਜ਼ ਨੂੰ ਆਉਣ ਵਾਲੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਇਆ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿੱਨ 23 ਨਵੰਬਰ ਨੂੰ, ਕ੍ਰਿਸਮਿਸ 20 ਦਸੰਬਰ ਨੂੰ ਅਤੇ ਨਵਾਂ ਸਾਲ ਅਤੇ ਲੋਹੜੀ 11 ਜਨਵਰੀ 2019 ਵਾਲੇ ਦਿਨ। ਅਵਤਾਰ ਸਿੰਘ ਅਰਸ਼ੀ ਨੇ ਚੁਟਕਲੇ ਸੁਣਾ ਕੇ ਅਤੇ ਕਵਿਤਾ ਰਾਹੀਂ ਹਾਜ਼ਰੀਨ ਨੂੰ ਨਿਹਾਲ ਕੀਤਾ।

RELATED ARTICLES

ਗ਼ਜ਼ਲ

POPULAR POSTS