23.4 C
Toronto
Tuesday, September 1, 2026
spot_img
HomeਕੈਨੇਡਾFrontਨੇਪਾਲ ’ਚ ਫਿਰ ਹੜ੍ਹ ਦਾ ਅਲਰਟ - ਨਦੀਆਂ ’ਚ ਪਾਣੀ ਦਾ ਪੱਧਰ...

ਨੇਪਾਲ ’ਚ ਫਿਰ ਹੜ੍ਹ ਦਾ ਅਲਰਟ – ਨਦੀਆਂ ’ਚ ਪਾਣੀ ਦਾ ਪੱਧਰ ਵਧਿਆ

ਨੇਪਾਲ ’ਚ ਫਿਰ ਹੜ੍ਹ ਦਾ ਅਲਰਟ – ਨਦੀਆਂ ’ਚ ਪਾਣੀ ਦਾ ਪੱਧਰ ਵਧਿਆ
ਪਹਿਲਾਂ ਆਏ ਹੜ੍ਹ ਕਾਰਨ ਮੌਤਾਂ ਦਾ ਅੰਕੜਾ 1 ਹਜ਼ਾਰ ਤੋਂ ਟੱਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਦੀਆਂ ਨਦੀਆਂ ਵਿਚ ਪਾਣੀ  ਦਾ ਪੱਧਰ ਵਧਣ ਤੋਂ ਬਾਅਦ 7 ਜ਼ਿਲ੍ਹਿਆਂ ਵਿਚ ਹੜ੍ਹਾਂ ਸਬੰਧੀ ਨਵੀਂ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਰਸੁਵਾ, ਨੂਵਾਕੋਟ, ਧਾਦਿੰਗ, ਗੋਰਖਾ, ਨਨਹੂੰ, ਨਵਲਪਰਾਸੀ ਅਤੇ ਚਿਤਵਨ ਜ਼ਿਲ੍ਹਿਆਂ ਵਿਚ ਨਦੀਆਂ ਦੇ ਨੇੜਲੇ ਇਲਾਕਿਆਂ ਦੇ ਲਈ ਚਿਤਾਵਨੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 26 ਅਗਸਤ ਨੂੰ ਤਿੱਬਤ ਵਿਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਨੇਪਾਲ ਦੇ ਕਈ ਇਲਾਕਿਆਂ ਵਿਚ ਅਚਾਨਕ ਹੜ੍ਹ ਅਤੇ ਜ਼ਮੀਨਾਂ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ਤਬਾਹੀ ਕਾਰਨ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 1 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸੇ ਦੌਰਾਨ ਨੇਪਾਲ ਵਿਚ 4 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ।

RELATED ARTICLES
POPULAR POSTS