5 ਲੱਖ ਤੋਂ ਘੱਟ ਸਲਾਨਾ ਆਮਦਨੀ ‘ਤੇ ਕੋਈ ਟੈਕਸ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ। ਸੀਤਾਰਮਨ ਪੁਰਾਣੀ ਪਰੰਪਰਾ ਨੂੰ ਖਤਮ ਕਰਦਿਆਂ ਬਰੀਫਕੇਸ ਦੀ ਜਗ੍ਹਾ ਇਕ ਫੋਲਡਰ ਵਿਚ ਬਜਟ ਲੈ ਕੇ ਪਹੁੰਚੇ। ਨਿਰਮਲਾ ਸੀਤਾਰਮਨ ਦਾ ਇਹ ਪਹਿਲਾ ਬਜਟ ਹੈ ਅਤੇ 49 ਸਾਲ ਬਾਅਦ ਕਿਸੇ ਮਹਿਲਾ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ। ਇਸ ਤੋਂ ਪਹਿਲਾਂ 1970 ਵਿਚ ਇੰਦਰਾ ਗਾਂਧੀ ਨੇ ਬਜਟ ਪੇਸ਼ ਕੀਤਾ ਸੀ। ਨਵੇਂ ਬਜਟ ਮੁਤਾਬਕ ਪੰਜ ਲੱਖ ਤੋਂ ਘੱਟ ਸਲਾਨਾ ਆਮਦਨੀ ‘ਤੇ ਕੋਈ ਵੀ ਟੈਕਸ ਨਹੀਂ ਲੱਗੇਗਾ। ਸੋਨੇ ‘ਤੇ ਡਿਊਟੀ ਵਧਾ ਕੇ 10 ਫੀਸਦੀ ਤੋਂ ਸਾਢੇ 12 ਫੀਸਦੀ ਕਰ ਦਿੱਤੀ ਗਈ। ਵਿਦੇਸ਼ੀ ਬੱਚਿਆਂ ਲਈ ਸਟੱਡੀ ਇੰਡੀਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਹੋਵੇਗੀ। ਹੁਣ 1, 2, 5, 10 ਅਤੇ 20 ਰੁਪਏ ਦੇ ਨਵੇਂ ਸਿੱਕੇ ਜਾਰੀ ਹੋਣਗੇ। ਬੈਂਕ ਵਿਚੋਂ ਇਕ ਕਰੋੜ ਰੁਪਏ ਤੋਂ ਉਪਰ ਦੀ ਰਕਮ ਕਢਾਉਣ ‘ਤੇ 2 ਫੀਸਦੀ ਟੀ.ਡੀ.ਐਸ. ਲੱਗੇਗਾ। ਨਵੇਂ ਬਜਟ ਮੁਤਾਬਕ ਹਰ ਪੰਚਾਇਤ ਨੂੰ ਇੰਟਰਨੈਟ ਨਾਲ ਜੋੜਿਆ ਜਾਵੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ 2022 ਤੱਕ ਸਾਰਿਆਂ ਨੂੰ ਘਰ ਮਿਲੇਗਾ। ਹੁਣ ਪੈਨ ਕਾਰਡ ਤੋਂ ਬਿਨਾ ਅਧਾਰ ਨਾਲ ਵੀ ਇਨਕਮ ਟੈਕਸ ਫਾਈਲ ਕੀਤੀ ਜਾ ਸਕੇਗੀ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …