5.3 C
Toronto
Sunday, October 18, 2026
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸਲਾਹ - ਵਿਦੇਸ਼ਾਂ ’ਚ ਛੁੱਟੀਆਂ, ਬਾਹਰ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸਲਾਹ – ਵਿਦੇਸ਼ਾਂ ’ਚ ਛੁੱਟੀਆਂ, ਬਾਹਰ ਵਿਆਹ ਅਤੇ ਬੇਲੋੜਾ ਸੋਨਾ ਖਰੀਦਣ ਤੋਂ ਬਚੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸਲਾਹ – ਵਿਦੇਸ਼ਾਂ ’ਚ ਛੁੱਟੀਆਂ, ਬਾਹਰ ਵਿਆਹ ਅਤੇ ਬੇਲੋੜਾ ਸੋਨਾ ਖਰੀਦਣ ਤੋਂ ਬਚੋ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ 7.8 ਫੀਸਦੀ ਦੀ ਜੀਡੀਪੀ ਵਿਕਾਸ ਦਰ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਜੰਗਾਂ, ਅਸਥਿਰਤਾ ਅਤੇ ਸਪਲਾਈ ਚੇਨ ਦੇ ਵਿਘਨ ਦੇ ਬਾਵਜੂਦ ਹਾਸਲ ਕੀਤੀ ਗਈ ਹੈ। ਇੰਸਟਾਗ੍ਰਾਮ ’ਤੇ ਇਕ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਲੋਕ ਸਵਦੇਸ਼ੀ ਅਤੇ ਆਤਮ ਨਿਰਭਰਤਾ ’ਤੇ ਜ਼ੋਰ ਦਿੰਦੇ ਰਹੇ ਤਾਂ ਦੇਸ਼ ਦੇ ਨੌਜਵਾਨਾਂ ਨੂੰ ਆਜ਼ਾਦੀ ਦੇ 100ਵੇਂ ਸਾਲ ਵਿਚ ਇਕ ਵਿਕਸਤ ਭਾਰਤ ਮਿਲੇਗਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵਿਦੇਸ਼ਾਂ ਵਿਚ ਛੁੱਟੀਆਂ ਨਾ ਮਨਾਉਣ, ਵਿਆਹ ਬਾਹਰ ਨਾ ਕਰਨ ਅਤੇ ਜ਼ਰੂਰਤ ਤੋਂ ਬਿਨਾ ਸੋਨਾ ਨਾ ਖਰੀਦਣ ਲਈ ਵੀ ਕਿਹਾ ਹੈ। ਪੀਐਮ ਮੋਦੀ ਨੇ ਕਿਹਾ, ਮੈਂ ਭਾਰਤ ਦੇ ਲੋਕਾਂ ਨੂੰ 7.8 ਫੀਸਦੀ ਜੀਡੀਪੀ ਵਾਧੇ ਲਈ ਵਧਾਈ ਦੇਣਾ ਚਾਹੁੰਦਾ ਹਾਂ ਅਤੇ ਇਹ ਉਨ੍ਹਾਂ ਦੇ ਸਮੂਹਿਕ ਸੰਕਲਪ ਅਤੇ ਯਤਨਾਂ ਕਾਰਨ ਸੰਭਵ ਹੋਇਆ ਹੈ। ਪੀ.ਐਮ. ਨੇ ਕਿਹਾ ਕਿ ਹਰ ਪਾਸੇ ਟਕਰਾਅ, ਜੰਗਾਂ ਅਤੇ ਅਸਥਿਰਤਾ ਦੇ ਬਾਵਜੂਦ ਭਾਰਤ ਨੇ ਇਹ ਮੀਲ ਪੱਥਰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਵਿਕਾਸ ਦੀ ਰਫਤਾਰ ਬਣਾਈ ਰੱਖਣੀ ਹੋਵੇਗੀ।

RELATED ARTICLES
POPULAR POSTS