12.1 C
Toronto
Monday, September 21, 2026
spot_img
HomeਕੈਨੇਡਾFrontਮੁਅੱਤਲ ਡੀਆਈਜੀ ਭੁੱਲਰ ਮਾਮਲੇ ਦੀ ਚੰਡੀਗੜ੍ਹ ਅਦਾਲਤ ’ਚ 24 ਸਤੰਬਰ ਨੂੰ ਹੋਵੇਗੀ...

ਮੁਅੱਤਲ ਡੀਆਈਜੀ ਭੁੱਲਰ ਮਾਮਲੇ ਦੀ ਚੰਡੀਗੜ੍ਹ ਅਦਾਲਤ ’ਚ 24 ਸਤੰਬਰ ਨੂੰ ਹੋਵੇਗੀ ਸੁਣਵਾਈ

ਮੁਅੱਤਲ ਡੀਆਈਜੀ ਭੁੱਲਰ ਮਾਮਲੇ ਦੀ ਚੰਡੀਗੜ੍ਹ ਅਦਾਲਤ ’ਚ 24 ਸਤੰਬਰ ਨੂੰ ਹੋਵੇਗੀ ਸੁਣਵਾਈ

8 ਲੱਖ ਰੁਪਏ ਰਿਸ਼ਵਤ ਮੰਗਣ ਨਾਲ ਜੁੜਿਆ ਹੈ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਆਉਂਦੀ 24 ਸਤੰਬਰ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਵੇਗੀ। ਇਸ ਦਿਨ ਮਾਮਲੇ ਦੇ ਸ਼ਿਕਾਇਤਕਰਤਾ ਕਾਰੋਬਾਰੀ ਅਕਾਸ਼ ਬੱਤਾ ਪਹਿਲੀ ਵਾਰ ਅਦਾਲਤ ਵਿਚ ਗਵਾਹੀ ਦੇਣਗੇ। ਅਦਾਲਤ ਨੇ ਉਸ ਨੂੰ ਵੀ ਸੰਮਣ ਜਾਰੀ ਕੀਤਾ ਹੈ। ਰਿਸ਼ਵਤ ਮਾਮਲੇ ਵਿਚ ਆਰੋਪ ਤੈਅ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਗਵਾਹੀ ਮੁਕੱਦਮੇ ਦੀ ਅਹਿਮ ਕੜੀ ਮੰਨੀ ਜਾ ਰਹੀ ਹੈ। ਸੀਬੀਆਈ ਦੇ ਅਨੁਸਾਰ ਅਕਾਸ਼ ਬੱਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਅਪਰਾਧਕ ਮਾਮਲੇ ਵਿਚ ਕਾਰਵਾਈ ਦਾ ਡਰ ਦਿਖਾ ਕੇ ਉਸ ਕੋਲੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਸ਼ਿਕਾਇਤ ਦੇ ਅਧਾਰ ’ਤੇ ਸੀਬੀਆਈ ਨੇ ਕਾਰਵਾਈ ਕਰਦੇ ਹੋਏ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੂੰ ਸ਼ਾਰਦਾ ਨੂੰ ਗਿ੍ਰਫਤਾਰ ਕੀਤਾ ਸੀ। ਹੁਣ ਅਦਾਲਤ ਵਿਚ ਅਕਾਸ਼ ਬੱਤਾ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਉਸਦੇ ਬਿਆਨ ਅਤੇ ਮਾਮਲੇ ਵਿਚ ਉਪਲਬਧ ਸਬੂਤਾਂ ਦੇ ਅਧਾਰ ’ਤੇ ਮਾਮਲਾ ਅੱਗੇ ਵਧੇਗਾ।

RELATED ARTICLES
POPULAR POSTS