12.1 C
Toronto
Monday, September 21, 2026
spot_img
HomeਕੈਨੇਡਾFrontਸਿੱਖ ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਨੇ ਜਥੇਦਾਰ...

ਸਿੱਖ ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਨੇ ਜਥੇਦਾਰ ’ਤੇ ਚੁੱਕੇ ਸਵਾਲ

ਸਿੱਖ ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਨੇ ਜਥੇਦਾਰ ’ਤੇ ਚੁੱਕੇ ਸਵਾਲ
ਕਿਹਾ : ਜਥੇਦਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਇੱਕਤਰਫਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ। ਇਸ ਤੋਂ ਬਾਅਦ ਚਾਵਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ’ਤੇ ਸਵਾਲ ਚੁੱਕੇ ਹਨ। ਚਾਵਲਾ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਜਥੇਦਾਰ ਨੂੰ ਇਕਤਰਫਾ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਮੇਰਾ ਪੱਖ ਜ਼ਰੂਰ ਸੁਣਨਾ ਚਾਹੀਦਾ ਸੀ। ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਮੇਰੇ ਵਲੋਂ 35 ਸਾਲ ਪੰਥ ਦੀ ਕੀਤੀ ਗਈ ਸੇਵਾ ਨੂੰ ਦਰਕਿਨਾਰ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸੁੱਚਾ ਸਿੰਘ ਲੰਗਾਹ ਨਹੀਂ, ਉਸਦੀ ਵੀਡੀਓ ਆਉਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਇਕ ਕਮੇਟੀ ਬਣਾ ਕੇ ਫੈਸਲਾ ਲਿਆ ਗਿਆ ਸੀ, ਪਰੰਤੂ ਮੇਰੇ ਮਾਮਲੇ ਵਿਚ ਕੁਝ ਵੀ ਨਹੀਂ ਹੈ, ਫਿਰ ਵੀ ਕੁਝ ਸਿਆਸੀ ਲੋਕਾਂ ਦੇ ਕਹਿਣ ’ਤੇ ਮੇਰੇ ਖਿਲਾਫ ਕਾਹਲੀ ਵਿਚ ਫੈਸਲਾ ਲਿਆ ਗਿਆ ਹੈ। ਚਾਵਲਾ ਨੇ ਕਿਹਾ ਕਿ ਮੈਂ ਜਲਦ ਹੀ ਹੋਰ ਵੀਡੀਓ ਜਾਰੀ ਕਰਕੇ ਉਨ੍ਹਾਂ ਲੋਕਾਂ ਦੇ ਬਾਰੇ ਦੱਸਾਂਗਾ, ਜਿਨ੍ਹਾਂ ਲੋਕਾਂ ਨੇ ਬਹਿਰੀਨ ਵਾਲੀ ਬੀਬੀ ਨੂੰ ਇੱਥੇ ਲਿਆਂਦਾ ਅਤੇ ਉਸਦੇ ਪਿੱਛੇ ਦੀ ਕੀ ਕਹਾਣੀ ਹੈ, ਸਾਰੀ ਸੱਚਾਈ ਸਾਰਿਆਂ ਦੇ ਸਾਹਮਣੇ ਰੱਖਾਂਗਾ। ਮੀਡੀਆ ਦੀਆਂ ਰਿਪੋਟਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਚਾਵਲਾ ਵਿਦੇਸ਼ ਚਲੇ ਗਏ ਹਨ।

RELATED ARTICLES
POPULAR POSTS