Breaking News
Home / ਪੰਜਾਬ / ਗੱਲਬਾਤ ੲ ਸਾਬਕਾ ਮੁੱਖ ਮੰਤਰੀ ਬਾਦਲ ੲ ਅਕਾਲੀ ਦਲ ‘ਚ ਪਾਟੋ ਧਾੜ ਪ੍ਰਕਾਸ਼ ਸਿੰਘ ਬਾਦਲ ਦਾ ਆਰੋਪ

ਗੱਲਬਾਤ ੲ ਸਾਬਕਾ ਮੁੱਖ ਮੰਤਰੀ ਬਾਦਲ ੲ ਅਕਾਲੀ ਦਲ ‘ਚ ਪਾਟੋ ਧਾੜ ਪ੍ਰਕਾਸ਼ ਸਿੰਘ ਬਾਦਲ ਦਾ ਆਰੋਪ

80 ਦੇ ਦਹਾਕੇ ਵਿਚ ਕਾਂਗਰਸ ਦੇ ਵੱਡੇ ਚਿਹਰਿਆਂ ਨੇ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਕੈਪਟਨ ਵੀ ਉਹੀ ਕਰ ਰਹੇ ਹਨ
ਕਿਹਾ – ਮੁੱਖ ਮੰਤਰੀ ਕੈਪਟਨ ਸੂਬੇ ਵਿਚ ਵਿਕਾਸ ਦੀ ਬਜਾਏ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਆਰੋਪ ਲਗਾਇਆ ਹੈ। ਬਾਦਲ ਦਾ ਕਹਿਣਾ ਹੈ ਕਿ ਕੈਪਟਨ ਪੰਜਾਬ ਵਿਚ ਚਰਮਪੰਥੀਆਂ ਦੀ ਮੂਵਮੈਂਟ ਦੇ ਸੂਤਰਧਾਰ ਹਨ। ਇੱਥੇ ਚਰਮਪੰਥੀ ਨਹੀਂ ਕੈਪਟਨ ਮੂਵਮੈਟ ਚਲਾ ਰਹੇ ਹਨ। ਪਾਰਟੀ ਵਿਚ ਫੁੱਟ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਬਾਦਲ ਨੇ ਕਿਹਾ ਕਿ 80 ਦੇ ਦਹਾਕੇ ਵਿਚ ਵੀ ਕਾਂਗਰਸ ਦੇ ਵੱਡੇ ਚਿਹਰਿਆਂ ਨੇ ਸਿੱਖਾਂ ਦੀ ਸਿਰਮੌਰ ਪਾਰੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਇਹੀ ਕੰਮ ਕੈਪਟਨ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਫੁੱਟ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਇਕ ਵਾਰ ਫਿਰ 1980 ਜਿਹੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਸ ਸਮੇਂ ਵੀ ਇਸ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਸੀ ਅਤੇ ਅੱਜ ਦੇ ਹਾਲਾਤ ਲਈ ਵੀ ਇਹੀ ਪਾਰਟੀ ਜ਼ਿੰਮੇਵਾਰ ਹੈ। ਫਰਕ ਏਨਾ ਹੈ ਕਿ ਹੁਣ ਚਿਹਰੇ ਬਦਲ ਚੁੱਕੇ ਹਨ। ਬਾਦਲ ਪਿਛਲੇ ਦਿਨੀਂ ਨਿੱਜੀ ਕੰਮ ਕਰਕੇ ਬਠਿੰਡਾ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਇਹ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਰਤਮਾਨ ਰਾਜਨੀਤਕ ਦ੍ਰਿਸ਼ ਉਲਝਿਆ ਹੋਇਆ ਜ਼ਰੂਰ ਨਜ਼ਰ ਆਉਂਦਾ ਹੈ, ਪਰ ਅਕਾਲੀ ਦਲ ਨੂੰ ਅਜਿਹੇ ਹਾਲਾਤ ਨਾਲ ਜੂਝਣਾ ਚੰਗੀ ਤਰ੍ਹਾਂ ਆਉਂਦਾ ਹੈ। 1980 ਦੇ ਦਹਾਕੇ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਅਜਿਹੇ ਹਾਲਾਤ ਪੈਦਾ ਕੀਤੇ ਗਏ ਸਨ, ਜਿਸ ਵਿਚ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਗਿਆ, ਪਰ ਉਸ ਹਾਲਾਤ ਤੋਂ ਨਿਕਲ ਕੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਇਆ। ਪੰਜਾਬ ਨੂੰ ਅੱਗੇ ਲਿਜਾਣ ਦੀ ਬਜਾਏ ਕੈਪਟਨ ਆਪਣਾ ਧਿਆਨ ਪੰਜਾਬੀਆਂ ਨੂੰ ਡਰਾਉਣ ਵਿਚ ਲਗਾ ਰਹੇ ਹਨ, ਇਸ ਨਾਲ ਕਿਸੇ ਦਾ ਭਲਾ ਹੋਣ ਵਾਲਾ ਨਹੀਂ ਹੈ। 80 ਦੇ ਦਹਾਕੇ ਵਿਚ ਕਾਂਗਰਸ ਦੇ ਵੱਡੇ ਚਿਹਰਿਆਂ ਨੇ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਕੈਪਟਨ ਵੀ ਉਹੀ ਕਰ ਰਹੇ ਹਨ।
ਅਸਤੀਫੇ ਦੀ ਪੇਸ਼ਕਸ਼ ‘ਤੇ ਸੁਖਬੀਰ ਹੀ ਦੱਸ ਸਕਦੇ ਹਨ
ਅਕਾਲੀ ਦਲ ਵਿਚ ਉਠ ਰਹੀਆਂ ਵਿਰੋਧੀ ਸੁਰਾਂ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਸਤੀਫੇ ਦੀ ਪੇਸ਼ਕਸ਼ ‘ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਤੰਤਰਿਕ ਪਾਰਟੀ ਹੈ। ਇਸ ਵਿਚ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਬਾਕੀ ਇਸ ਬਾਰੇ ਸੁਖਬੀਰ ਹੀ ਦੱਸ ਸਕਦੇ ਹਨ।
ਕਿਤਾਬ ਅਤੇ ਕਿਸਾਨ ‘ਤੇ ਇਹ ਕਿਹਾ
ਕਾਂਗਰਸ ਸਰਕਾਰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਇਤਿਹਾਸ ਨਾਲ ਛੇੜਛਾੜ ਕਰਕੇ ਗੁਰੂਆਂ ਦੀ ਬੇਅਦਬੀ ਕਰ ਰਹੀ ਹੈ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੀ ਵੀ ਸਹਿਣ ਨਹੀਂ ਕਰੇਗਾ। ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ‘ਤੇ ਬਾਦਲ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਵਰਤਮਾਨ ਸਥਿਤੀ ਨੂੰ ਸਮਝਣਾ ਹੋਵੇਗਾ। ਪਰਾਲੀ ਦੇ ਉਚਿਤ ਹੱਲ ਲਈ ਕੇਂਦਰ ਸਰਕਾਰ ਨੂੰ ਕੋਸ਼ਿਸ਼ ਕਰਨੀ ਹੋਵੇਗੀ। ਪਰਾਲੀ ਹੀ ਨਹੀਂ, ਕਿਸਾਨਾਂ ਨੂੰ ਇਸਦਾ ਬਦਲ ਵੀ ਦੋਵੇਂ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ।

Check Also

ਚੰਡੀਗੜ੍ਹ ਤੋਂ ਲੋਕ ਸਭਾ ਚੋਣ ਨਹੀਂ ਲੜੇਗਾ ਸ਼ੋ੍ਮਣੀ ਅਕਾਲੀ ਦਲ

ਅਕਾਲੀ ਉਮੀਦਵਾਰ ਹੋ ਗਿਆ ਸੀ ‘ਆਪ’ ਵਿਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ …