13.8 C
Toronto
Sunday, September 20, 2026
spot_img
Homeਪੰਜਾਬਦਲਿਤ ਨੌਜਵਾਨ 'ਤੇ ਤਸ਼ੱਦਦ; ਨਿਰਵਸਤਰ ਘੁੰਮਾਇਆ

ਦਲਿਤ ਨੌਜਵਾਨ ‘ਤੇ ਤਸ਼ੱਦਦ; ਨਿਰਵਸਤਰ ਘੁੰਮਾਇਆ

ਦਲਿਤ ਨੌਜਵਾਨ ‘ਤੇ ਤਸ਼ੱਦਦ; ਨਿਰਵਸਤਰ ਘੁੰਮਾਇਆਦੀਵਾਲੀ ਵਾਲੀ ਰਾਤ ਆਤਿਸ਼ਬਾਜ਼ੀ ਮੌਕੇ ਹੋਈ ਤਕਰਾਰ ਕਾਰਨ ਵਾਪਰੀ ਘਟਨਾ
ਤਰਨਤਾਰਨ : ਪਿੰਡ ਪੱਖੋਕੇ ਵਿੱਚ ਬੁੱਧਵਾਰ ਸ਼ਾਮੀਂ ਜ਼ਿਮੀਂਦਾਰ ਪਰਿਵਾਰਾਂ ਦੇ ਹਥਿਆਰਾਂ ਨਾਲ ਲੈਸ ਕਈ ਮੁੰਡਿਆਂ ਨੇ ਪਿੰਡ ਦੇ ਹੀ ਦਲਿਤ ਲੜਕੇ ‘ਤੇ ਤਸ਼ੱਦਦ ਕਰਨ ਮਗਰੋਂ ਉਸ ਨੂੰ ਨੰਗਾ ਕਰ ਕੇ ਪਿੰਡ ਵਿੱਚ ਘੁੰਮਾਇਆ। ਇਸ ਬਾਰੇ ਸਦਰ ਪੁਲਿਸ ਨੇ ਆਈਪੀਸੀ ਦੀ ਧਾਰਾ 307, 323, 506, 148, 149, ਅਸਲਾ ਐਕਟ ਦੀ ਧਾਰਾ 25, 27, 54, 59 ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3 ਅਧੀਨ ਕੇਸ ਦਰਜ ਕੀਤਾ ਹੈ। ਪੀੜਤ ਲੜਕੇ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਵਜੋਂ ਹੋਈ। ਉਸ ਦੀ ਪਿੰਡ ਦੇ ਬੱਸ ਅੱਡੇ ‘ਤੇ ਸਾਈਕਲਾਂ ਨੂੰ ਪੈਂਚਰ ਲਾਉਣ ਦੀ ਦੁਕਾਨ ਹੈ। ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁਲਜ਼ਮਾਂ ਵਿੱਚੋਂ ਗੁਰਮੀਤ ਸਿੰਘ, ਉਸ ਦੇ ਲੜਕੇ ਰਾਜਾ ਅਤੇ ਸ਼ੇਰਾ ਦੀ ਸ਼ਨਾਖਤ ਕਰ ਲਈ ਗਈ ਹੈ, ઠਜਦੋਂ ਕਿ 20 ਦੇ ਕਰੀਬ ਹੋਰ ਮੁਲਜ਼ਮਾਂ ਦੀ ਸ਼ਨਾਖ਼ਤ ਲਈ ਯਤਨ ਜਾਰੀ ਹਨ।

RELATED ARTICLES
POPULAR POSTS