4.1 C
Toronto
Thursday, November 6, 2025
spot_img
Homeਦੁਨੀਆਬਿਡੇਨ ਦੀ ਜਿੱਤ ਹੋਈ ਤਾਂ ਚੀਨ ਅਮਰੀਕਾ ਦਾ ਮਾਲਕ ਹੋਵੇਗਾ : ਟਰੰਪ

ਬਿਡੇਨ ਦੀ ਜਿੱਤ ਹੋਈ ਤਾਂ ਚੀਨ ਅਮਰੀਕਾ ਦਾ ਮਾਲਕ ਹੋਵੇਗਾ : ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ‘ਚ ਉਨ੍ਹਾਂ ਦੇ ਵਿਰੋਧੀ ਡੈਮੋਕ੍ਰੇਟਸ ਉਮੀਦਵਾਰ ਜੋਅ ਬਿਡੇਨ ਚੁਣੇ ਜਾਂਦੇ ਹਨ ਤਾਂ ਸਮਝੋ ਚੀਨ ਅਮਰੀਕਾ ਦਾ ਮਾਲਕ ਬਣ ਜਾਵੇਗਾ ਤੇ ਅਮਰੀਕਾ ਦਾ ਫਿਰ ਕੀ ਬਣੇਗਾ, ਇਹ ਸਮਾਂ ਹੀ ਦੱਸੇਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਨੈਸ਼ਨਲ ਕਨਵੈੱਨਸ਼ਨ ਦੇ ਆਖ਼ਰੀ ਦਿਨ ਜਦੋਂ ਜੋਅ ਬਿਡੇਨ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕੀਤੀ ਅਤੇ ਉੱਥੇ ਦਿੱਤੇ ਆਪਣੇ ਭਾਸ਼ਣ ‘ਚ ਚੀਨ ਸਮੇਤ ਹੋਰ ਮਹੱਤਵਪੂਰਨ ਮੁੱਦਿਆਂ ‘ਤੇ ਕੋਈ ਗੱਲ ਨਹੀਂ ਕੀਤੀ। ਬਿਡੇਨ ਨੇ ਕਾਨੂੰਨ ਲਾਗੂ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਲੋਕਤੰਤਰੀ ਢੰਗ ਨਾਲ ਚੱਲਣ ਵਾਲੇ ਸ਼ਹਿਰਾਂ ਦੀ ਸੁਰੱਖਿਆ ਦੀ ਕੋਈ ਗੱਲ ਨਹੀਂ ਕਰਦੇ, ਜਿੱਥੇ ਨਸਲਵਾਦ ਅੰਦੋਲਨ ਦੇ ਨਾਮ ‘ਤੇ ਸਾਰੇ ਸ਼ਹਿਰ ਲੁੱਟ ਲਏ, ਲੋਕਾਂ ਦੇ ਕਾਰੋਬਾਰ ਦਾ ਵੱਡਾ ਨੁਕਸਾਨ ਕੀਤਾ ਗਿਆ, ਜਿੱਥੇ ਅਜੇ ਵੀ ਸਥਿਤੀ ਠੀਕ ਨਹੀਂ ਹੋਈ। ਜੋ ਕਾਬੂ ਤੋਂ ਬਾਹਰ ਹਨ ਅਤੇ ਲੁੱਟਮਾਰ ਕਰਨ ਵਾਲਿਆਂ ਦਾ ਅਜੇ ਕੋਈ ਸੁਰਾਗ ਨਹੀਂ, ਉਨ੍ਹਾਂ ਦੀ ਗੱਲ ਬਿਡੇਨ ਨਹੀਂ ਕਰਦੇ। ਟਰੰਪ ਨੇ ਕਿਹਾ ਕਿ ਲੋਕਾਂ ਵਿਚ ਡੈਮੋਕਰੇਟਾਂ ਪ੍ਰਤੀ ਗ਼ੁੱਸੇ ਦੀ ਲਹਿਰ ਹੈ। ਉਨ੍ਹਾਂ ਅੱਗੇ ਕਿਹਾ ਇਸ ਵਾਰ ਦੀ ਚੋਣ ਬਹੁਤ ਮਹੱਤਵਪੂਰਨ ਚੋਣ ਹੋਵੇਗੀ। ਚੀਨ ਦਾ ਸਾਰਾ ਜ਼ੋਰ ਬਿਡੇਨ ਨੂੰ ਜਿਤਾਉਣ ਵਿਚ ਲੱਗਾ ਹੋਇਆ ਹੈ।
ਟਰੰਪ ਦੀ ਭੈਣ ਬੋਲੀ ‘ਮੇਰੇ ਭਰਾ ਦਾ ਕੋਈ ਅਸੂਲ ਨਹੀਂ’
ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਭੈਣ ਜੋ ਕਿ ਫੈਡਰਲ ਜੱਜ ਰਹਿ ਚੁੱਕੀ ਹੈ, ਕਈ ਰਿਕਾਰਡਿੰਗਾਂ ਵਿਚ ਆਪਣੇ ਭਰਾ ਦੀ ਤਿੱਖੀ ਨਿਖੇਧੀ ਕਰਦੀ ਨਜ਼ਰ ਆ ਰਹੀ ਹੈ। ਇਕ ਥਾਂ ਉਹ ਕਹਿ ਰਹੀ ਹੈ ਕਿ ‘ਟਰੰਪ ਦਾ ਕੋਈ ਅਸੂਲ ਨਹੀਂ ਹੈ।’ ਮੈਰੀਐਨ ਟਰੰਪ ਬੈਰੀ (83) ਨੂੰ ਉਸ ਦੀ ਭਤੀਜੀ ਮੈਰੀ ਟਰੰਪ ਨੇ ਲੁਕਵੇਂ ਢੰਗ ਨਾਲ ਰਿਕਾਰਡ ਕੀਤਾ ਹੈ। ਮੈਰੀ ਨੇ ਟਰੰਪ ਖ਼ਿਲਾਫ਼ ਇਕ ਕਿਤਾਬ ਵੀ ਰਿਲੀਜ਼ ਕੀਤੀ ਹੈ। ਮੈਰੀ ਨੇ ਕਿਹਾ ਕਿ ਰਿਕਾਰਡਿੰਗ 2018 ਤੇ 2019 ਦੀਆਂ ਹਨ।
ਭਾਰਤੀ-ਅਮਰੀਕੀਆਂ ਨੂੰ ਲੁਭਾਉਣ ਵਿਚ ਜੁਟੇ ਟਰੰਪ
ਕੰਪੇਨ ਵੀਡੀਓ ‘ਚ ਦਿਸੇ ਨਰਿੰਦਰ ਮੋਦੀ
ਵਾਸ਼ਿੰਗਟਨ : ਰਸੂਖ਼ਵਾਨ ਭਾਰਤੀ-ਅਮਰੀਕੀ ਵੋਟਰਾਂ ਨੂੰ ਖਿੱਚਣ ਦੇ ਮੰਤਵ ਨਾਲ ਟਰੰਪ ਦੀ ਚੋਣ ਮੁਹਿੰਮ ਟੀਮ ਵੱਲੋਂ ਇਕ ਵੀਡੀਓ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਸ਼ਣਾਂ ਨੂੰ ਸੰਖੇਪ ਰੂਪ ਵਿਚ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 20 ਲੱਖ ਤੋਂ ਵੱਧ ਭਾਰਤੀ-ਅਮਰੀਕੀ ਵੋਟਰ ਹਨ। ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਅਹਿਮ ਮੈਂਬਰ ਨੇ ਵੀਡੀਓ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਅਮਰੀਕਾ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਹੈ ਤੇ ਟਰੰਪ ਨੂੰ ਭਾਰਤੀ-ਅਮਰੀਕੀਆਂ ਦਾ ਤਕੜਾ ਸਮਰਥਨ ਹਾਸਲ ਹੈ। ਰਾਸ਼ਟਰਪਤੀ ਦੇ ਪੁੱਤਰ ਡੋਨਲਡ ਟਰੰਪ ਜੂਨੀਅਰ ਨੇ ਵੀ ਵੀਡੀਓ ਟਵੀਟ ਕੀਤਾ ਹੈ। ਉਹ ਭਾਰਤੀ-ਅਮਰੀਕੀ ਭਾਈਚਾਰੇ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੇ ਹਿਊਸਟਨ ਦਾ ਦੌਰਾ ਕੀਤਾ ਸੀ ਤੇ ਟਰੰਪ ਇਸੇ ਸਾਲ ਅਹਿਮਦਾਬਾਦ ਆਏ ਸਨ। 107 ਸਕਿੰਟ ਦੀ ਵੀਡੀਓ ਦਾ ਸਿਰਲੇਖ ਹੈ ‘ਫੋਰ ਮੋਰ ਈਅਰਜ਼’ ਤੇ ਦੋਵੇਂ ਆਗੂ ਇਸ ਦੇ ਸ਼ੁਰੂ ਵਿਚ ਇਕੱਠੇ ਤੁਰੇ ਜਾਂਦੇ ਨਜ਼ਰ ਆ ਰਹੇ ਹਨ। ਮੋਦੀ ਭਾਰਤੀ-ਅਮਰੀਕੀਆਂ ਦਰਮਿਆਨ ਕਾਫ਼ੀ ਹਰਮਨਪਿਆਰੇ ਹਨ ਤੇ ਹਿਊਸਟਨ ਦੇ ‘ਹਾਓਡੀ ਮੋਦੀ’ ਸਮਾਗਮ ਵਿਚ 50 ਹਜ਼ਾਰ ਵਿਅਕਤੀ ਆਏ ਸਨ। ਟਰੰਪ ਦੀ ਚੋਣ ਮੁਹਿੰਮ ਵਿਚ ਲੱਗੇ ਉਨ੍ਹਾਂ ਦੇ ਸਾਥੀਆਂ ਨੂੰ ਯਕੀਨ ਹੈ ਕਿ ਭਾਰਤੀ-ਅਮਰੀਕੀਆਂ ਦੀ ਨਵੰਬਰ ਦੀਆਂ ਚੋਣਾਂ ਵਿਚ ਅਹਿਮ ਭੂਮਿਕਾ ਹੈ।

RELATED ARTICLES
POPULAR POSTS