ਹੁਣ 80 ਹਜ਼ਾਰ ਗਧੇ ਚੀਨ ਭੇਜੇਗਾ ਪਾਕਿ
ਇਸਲਾਮਾਬਾਦ/ਬਿਊਰੋ ਨਿਊਜ਼
ਇਹ ਖ਼ਬਰ ਆਮ ਖਬਰਾਂ ਨਾਲੋਂ ਕੁਝ ਹਟ ਕੇ ਹੈ। ਉਹ ਇਹ ਹੈ ਕਿ ਪਾਕਿਸਤਾਨ ਦੀ ਅਰਥ ਵਿਵਸਥਾ ਦੇ ਜ਼ਿਆਦਾਤਰ ਸੈਕਟਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਪਰ ਗਧਿਆਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ ਹੈ। ਪਾਕਿ ਵਿਚ ਹੁਣ ਗਧਿਆਂ ਦੀ ਗਿਣਤੀ 55 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਲੰਘੇ ਸਾਲ ਗਧਿਆਂ ਦੀ ਗਿਣਤੀ ਵਿਚ ਇੱਕ ਲੱਖ ਦਾ ਵਾਧਾ ਹੋਇਆ ਸੀ। ਪਾਕਿਸਤਾਨ ਆਪਣੇ ਗਧਿਆਂ ਦਾ ਜ਼ਿਆਦਾਤਰ ਨਿਰਮਾਣ ਚੀਨ ਨੂੰ ਕਰਦਾ ਹੈ ਅਤੇ ਹੁਣ 80 ਹਜ਼ਾਰ ਹੋਰ ਗਧੇ ਚੀਨ ਭੇਜੇ ਜਾਣ ਦੀ ਤਿਆਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਵਧਾਉਣ ਲਈ 3 ਕਰੋੜ ਡਾਲਰ ਦਾ ਨਿਵੇਸ਼ ਕੀਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …