Breaking News
Home / ਦੁਨੀਆ / ਮਸਕਟ ’ਚ ਫਸੀਆਂ ਦੋ ਪੰਜਾਬੀ ਮਹਿਲਾਵਾਂ ਵਾਪਸ ਘਰ ਪਰਤੀਆਂ

ਮਸਕਟ ’ਚ ਫਸੀਆਂ ਦੋ ਪੰਜਾਬੀ ਮਹਿਲਾਵਾਂ ਵਾਪਸ ਘਰ ਪਰਤੀਆਂ

ਮਸਕਟ ’ਚ ਫਸੀਆਂ ਦੋ ਪੰਜਾਬੀ ਮਹਿਲਾਵਾਂ ਵਾਪਸ ਘਰ ਪਰਤੀਆਂ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਹੋਈ ਵਤਨ ਵਾਪਸੀ

ਕਪੂਰਥਲਾ/ਬਿਊਰੋ ਨਿਊਜ਼ : ਪੰਜਾਬ ਤੋਂ ਆਪਣੇ ਸੁਨਹਿਰੇ ਭਵਿੱਖ ਦੀ ਭਾਲ ’ਚ ਮਸਕਟ ਗਈਆਂ ਅਤੇ ਫਰਜੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਈਆਂ, ਦੋ ਪੰਜਾਬੀ ਮਹਿਲਾਵਾਂ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਵਤਨ ਪਰਤ ਆਈਆਂ ਹਨ। ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਨ੍ਹਾਂ ਮਹਿਲਾਵਾਂ ਨੂੰ ਲੈਣ ਲਈ ਖੁਦ ਸੰਤ ਬਲਬੀਰ ਸਿੰਘ ਸੀਚੇਵਾਲ ਉਥੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੋਵੇਂ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਫਰਜੀ ਟਰੈਵਲ ਏਜੰਟਾਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਜਾਣ ਦੇ ਲਈ ਖਰਚ ਕੀਤੇ ਗਏ ਪੈਸੇ ਵੀ ਟਰੈਵਲ ਏਜੰਟਾਂ ਕੋਲੋਂ ਵਾਪਸ ਦਿਵਾਉਣ ਦਾ ਯਤਨ ਕਰਨਗੇ। ਧਿਆਨ ਰਹੇ ਕਿ ਕਪੂਰਥਲਾ ਦੇ ਸੰਧੂ ਚੱਠਾ ਪਿੰਡ ਦੀ ਰਹਿਣ ਵਾਲੀ ਸੁਨੀਤਾ ਤਿੰਨ ਮਹੀਨਾ ਪਹਿਲਾਂ ਮਸਕਟ ਗਈ ਸੀ। ਸੁਨੀਤਾ ਨੇ ਦੱਸਿਆ ਕਿ ਉਸ ਦੀ ਮਾਸੀ ਨੇ ਉਸ ਨੂੰ ਫਸਾਇਆ ਸੀ। ਮਸਕਟ ਗਈ ਉਸ ਦੀ ਮਾਸੀ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਹ ਬਿਮਾਰ ਹੋ ਗਈ ਅਤੇ ਆਪਣੇ ਇਲਾਜ ਲਈ ਭਾਰਤ ਆਉਣਾ ਚਾਹੁੰਦੀ ਹੈ। ਜੇਕਰ ਉਹ ਇਥੇ ਆ ਕੇ ਉਸ ਦੀ ਜਗ੍ਹਾ ਕੰਮ ਕਰੇਗੀ ਤਾਂ ਉਸ ਬਦਲੇ ਮੋਟੀ ਤਨਖਾਹ ਦਿੱਤੀ ਜਾਵੇਗੀ ਪ੍ਰੰਤੂ ਜਦੋਂ ਉਹ ਮਸਕਟ ਪਹੁੰਚੀ ਤਾਂ ਉਸ ਨੂੰ ਮਾਸੀ ਕੋਲ ਭੇਜਣ ਦੀ ਜਗ੍ਹਾ ਸ਼ਰੀਫਨ ਨਾਮੀ ਮਹਿਲਾ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਨੇ ਉਸ ਦਾ ਪਾਸਪੋਰਟ ਖੋਲ੍ਹ ਲਿਆ ਅਤੇ ਉਸ ਘਰੋਂ ਪੈਸੇ ਮੰਗਵਾਉਣ ਲਈ ਮਜਬੂਰ ਕੀਤਾ। ਇਸੇ ਤਰ੍ਹਾਂ ਕਹਾਣੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮਸਕਟ ਗਈ ਜਸਲੀਨ ਕੌਰ ਦੀ ਹੈ।

Check Also

ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …