Breaking News
Home / ਦੁਨੀਆ / ਥਾਈਲੈਂਡ ਨੇ ਭਾਰਤੀ ਸੈਲਾਨੀਆਂ ਲਈ ਵੀਜ਼ਾ ਸ਼ਰਤਾਂ ਖਤਮ ਕੀਤੀਆਂ

ਥਾਈਲੈਂਡ ਨੇ ਭਾਰਤੀ ਸੈਲਾਨੀਆਂ ਲਈ ਵੀਜ਼ਾ ਸ਼ਰਤਾਂ ਖਤਮ ਕੀਤੀਆਂ

ਨਵੀਂ ਦਿੱਲੀ : ਥਾਈਲੈਂਡ ਨੇ ਅਗਲੇ ਮਹੀਨੇ ਤੋਂ ਮਈ 2024 ਤੱਕ ਭਾਰਤ ਅਤੇ ਤਾਇਵਾਨ ਦੇ ਯਾਤਰੀਆਂ ਲਈ ਵੀਜ਼ਾ ਸ਼ਰਤਾਂ ਨੂੰ ਮੁਆਫ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਦੇਸ਼ ਆਪਣੀ ਆਰਥਿਕਤਾ ਨੂੰ ਸੁਧਾਰਨ ਲਈ ਸੀਜ਼ਨ ਵਿੱਚ ਵਧੇਰੇ ਸੈਲਾਨੀਆਂ ਨੂੰ ਖਿੱਚਣਾ ਚਾਹੁੰਦਾ ਹੈ। ਥਾਈ ਸਰਕਾਰ ਦੇ ਬੁਲਾਰੇ ਅਨੁਸਾਰ, ਭਾਰਤ ਅਤੇ ਤਾਇਵਾਨ ਤੋਂ ਆਉਣ ਵਾਲੇ ਸੈਲਾਨੀਆਂ ਨੂੰ 30 ਦਿਨਾਂ ਲਈ ਥਾਈਲੈਂਡ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਾਲ ਭਾਰਤ ਤੋਂ 12 ਲੱਖ ਸੈਲਾਨੀ ਥਾਈਲੈਂਡ ਪੁੱਜੇ ਹਨ। ਉਸ ਤੋਂ ਅੱਗੇ ਮਲੇਸ਼ੀਆ, ਚੀਨ ਅਤੇ ਦੱਖਣੀ ਕੋਰੀਆ ਹਨ। ਥਾਈਲੈਂਡ ਨੇ ਪਹਿਲਾਂ ਸਤੰਬਰ ਵਿੱਚ ਚੀਨੀ ਸੈਲਾਨੀਆਂ ਲਈ ਵੀਜ਼ਾ ਸ਼ਰਤਾਂ ਨੂੰ ਮੁਆਫ ਕਰ ਦਿੱਤਾ ਹੈ। ਜਨਵਰੀ ਤੋਂ ਅਕਤੂਬਰ 29 ਤੱਕ, ਥਾਈਲੈਂਡ ਵਿੱਚ 2 ਕਰੋੜ 20 ਲੱਖ ਸੈਲਾਨੀ ਆਏ।

 

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …