Breaking News
Home / ਦੁਨੀਆ / ਅਟਲਾਂਟਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਅਟਲਾਂਟਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ/ਬਿਊਰੋ ਨਿਊਜ਼
ਟਰੰਪ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਵਿਚ ਭਾਰਤੀ ਪਰਵਾਸੀਆਂ ‘ਤੇ ਹਮਲੇ ਵਧ ਗਏ ਹਨ। ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਅਟਲਾਂਟਾ ਵਿਚ ਇਕ ਡਿਪਾਰਟਮੈਂਟਲ ਸਟੋਰ ‘ਚ ਕੰਮ ਕਰਦਾ ਸੀ। ਬਦਮਾਸ਼ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੈਸ਼ ਬਾਕਸ ਲੈ ਕੇ ਫਰਾਰ ਹੋ ਗਏ। ਪੂਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਅਟਲਾਂਟਾ ਸ਼ਹਿਰ ਵਿਚ ਸਥਿਤ ਇਕ ਡਿਪਾਰਟਮੈਂਟਲ ਸਟੋਰ ਵਿਚ ਸੋਮਵਾਰ ਦੀ ਸ਼ਾਮ ਦੋ ਬਦਮਾਸ਼ਾਂ ਨੇ ਹਮਲਾ ਕੀਤਾ। ਲੁੱਟ ਲਈ ਆਏ ਬਦਮਾਸ਼ਾਂ ਨੇ ਇੱਥੇ ਕੰਮ ਕਰਨ ਵਾਲੇ ਸਮੀਰ ਹਸਮੁੱਖਭਾਈ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸਟੋਰ ਦੇ ਕੈਸ਼ ਬਾਕਸ ਲੈ ਕੇ ਭੱਜ ਗਏ। ਸਮੀਰ ਪਟੇਲ ਦੇ ਪਰਿਵਾਰਕ ਮੈਂਬਰ ਗੁਜਰਾਤ ਦੇ ਪਾਟਨ ਦੇ ਸੰਡੇਲ ਵਿਚ ਰਹਿੰਦੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 9 ਜੂਨ ਨੂੰ ਵੀ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਭਾਰਤੀ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੀੜਤ ਵਿਦਿਆਰਥੀ ਦਾ ਨਾਂ ਮੁਬੀਨ ਅਹਿਮਦ ਹੈ ਜਿਹੜਾ ਤੇਲੰਗਾਨਾ ਦਾ ਰਹਿਣ ਵਾਲਾ ਹੈ ਤੇ ਅਮਰੀਕਾ ‘ਚ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ-ਨਾਲ ਇਕ ਪਾਰਟ ਟਾਈਮ ਨੌਕਰੀ ਕਰਦਾ ਹੈ।

Check Also

ਦੱਖਣੀ ਅਫਰੀਕਾ ਦੀ ਡਰਬਨ ਅਦਾਲਤ ਦਾ ਫੈਸਲਾ

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ‘ਚ ਸੁਣਾਈ 7 ਸਾਲ ਦੀ ਕੈਦ ਦੀ …