ਕੈਲੀਫੋਰਨੀਆ/ਬਿਊਰੋ ਨਿਊਜ਼
ਅਮਰੀਕਾ ‘ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਐਨ ਆਰ ਆਈ ਨੌਜਵਾਨ ਕਰਨਬੀਰ ਸਿੰਘ ਪੰਨੂ ਨੂੰ ਕੈਲੀਫੋਰਨੀਆ ਹਵਾਈ ਅੱਡੇ ‘ਤੇ ਪੱਗ ਲਾਹੁਣ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਨੂ ਨੇ ਆਪਣੇ ਭਾਈਚਾਰੇ ਦੇ ਬੱਚਿਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਇਕ ਕਿਤਾਬ ਵੀ ਲਿਖੀ ਹੈ। 18 ਸਾਲ ਦੇ ਕਰਨਬੀਰ ਸਿੰਘ ਪੰਨੂ ਨਿਊਜਰਸੀ ਦੇ ਇਕ ਹਾਈ ਸਕੂਲ ਦੇ ਵਿਦਿਆਰਥੀ ਹਨ। ਉਹ ਸਿੱਖ ਨੌਜਵਾਨਾਂ ਲਈ ਆਯੋਜਿਤ ਹੋਣ ਵਾਲੇ ਸਲਾਨਾ ਸੰਮੇਲਨ ਵਿਚ ਆਪਣੀ ਕਿਤਾਬ ‘ਬੁਲਿੰਗ ਆਫ ਸਿੱਖ ਅਮਰੀਕਨ ਚਿਲਡਰਨ : ਥਰੂ ਦ ਆਈਜ਼ ਆਫ ਏ ਸਿੱਖ ਅਮਰੀਕਨ ਹਾਈ ਸਕੂਲ ਸਟੂਡੈਂਟ’ ਉਤੇ ਬੋਲਣ ਲਈ ਜਾ ਰਹੇ ਸਨ। ਕਰਨਬੀਰ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਹਵਾਈ ਅੱਡੇ ‘ਤੇ ਮੇਟਲ ਡਾਇਰੈਕਟਰ ਜਾਂਚ ਵਿਚ ਕਿਸੇ ਵਿਸਫੋਟਕ ਸਮੱਗਰੀ ਦੇ ਨਾ ਹੋਣ ਦੀ ਪੁਸ਼ਟੀ ਲਈ ਮੈਨੂੰ ਆਪਣੀ ਪੱਗ ਦੀ ਜਾਂਚ ਕਰਵਾਉਣ ਲਈ ਕਿਹਾ ਗਿਆ। ਜਾਂਚ ਵਿਚ ਕੁਝ ਨਾ ਮਿਲਣ ‘ਤੇ ਮੈਨੂੰ ਇਕ ਹੋਰ ਸਕਰੀਨਿੰਗ ਰੂਮ ਵਿਚ ਲਿਜਾਇਆ ਗਿਆ, ਉਥੇ ਮੈਨੂੰ ਆਪਣੀ ਪੱਗ ਲਾਹ ਕੇ ਉਸਦੀ ਸਕੈਨਿੰਗ ਕਰਵਾਉਣ ਲਈ ਕਿਹਾ ਗਿਆ। ਦੱਸਿਆ ਗਿਆ ਕਿ, ਸ਼ੁਰੂ ਵਿਚ ਮੈਂ ਮਨਾ ਕੀਤਾ, ਪਰ ਜਦ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਕਿ ਤੁਹਾਨੂੰ ਫਲਾਈਟ ਨਹੀਂ ਫੜਨ ਦਿਆਂਗੇ ਤਾਂ ਮੈਂ ਇਸ ਲਈ ਰਾਜ਼ੀ ਹੋ ਗਿਆ। ਪੰਨੂ ਨੇ ਕਿਹਾ ਇਸ ਅਨੁਭਵ ਤੋਂ ਬਾਅਦ ਉਹ ਬਹੁਤ ਅਪਮਾਨਿਤ ਅਤੇ ਬੁਰੀ ਤਰ੍ਹਾਂ ਨਾਲ ਹਿੱਲਿਆ ਹੋਇਆ ਮਹਿਸੂਸ ਕਰ ਰਿਹਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …