Breaking News
Home / ਦੁਨੀਆ / ਕੈਨੇਡਾ ‘ਚ ਵਿਰੋਧੀ ਧਿਰ ਦੇ ਆਗੂ ਦੀ ਚੋਣ

ਕੈਨੇਡਾ ‘ਚ ਵਿਰੋਧੀ ਧਿਰ ਦੇ ਆਗੂ ਦੀ ਚੋਣ

ਕੰਸਰਵੇਟਿਵ ਪੀਅਰ ਪੋਲੀਵਿਅਰ ਦੇਣਗੇ ਲਿਬਰਲ ਜਸਟਿਨ ਟਰੂਡੋ ਨੂੰ ਟੱਕਰ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਬੀਤੇ ਸੱਤ ਕੁ ਮਹੀਨਿਆਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ ਪਿਛਲੇ ਦਿਨੀਂ ਕੰਸਰਵੇਟਿਵ ਪਾਰਟੀ ਆਫ ਕੈਨੇਡਾ (ਸੰਸਦ ‘ਚ ਮੁੱਖ ਵਿਰੋਧੀ ਪਾਰਟੀ) ਦੇ ਨਵੇਂ ਆਗੂ ਦੀ ਚੋਣ ਦੇ ਨਤੀਜੇ ਦਾ ਐਲਾਨ ਕੀਤਾ ਗਿਆ, ਜਿਸ ‘ਚ ਕਿਆਸ ਅਰਾਈਆਂ ਅਨੁਸਾਰ ਪੀਅਰ ਪੋਲੀਵੀਅਰ ਜੇਤੂ ਰਹੇ। ਪੋਲੀਵੀਅਰ ਨੂੰ ਪਾਰਟੀ ਦੇ ਮੈਂਬਰਾਂ ਦੀਆਂ 68 ਫੀਸਦੀ ਅਤੇ ਉਨ੍ਹਾਂ ਦੇ ਨੇੜਲੇ ਵਿਰੋਧੀ ਉਮੀਦਵਾਰ ਜੀਨ ਸ਼ਾਰੇ ਨੂੰ 16 ਕੁ ਫੀਸਦੀ ਵੋਟਾਂ ਹਾਸਲ ਹੋਈਆਂ ਹਨ। ਕੈਨੇਡਾ ‘ਚ 2021 ‘ਚ ਹੋਈ ਮੱਧਕਾਲੀ ਸੰਸਦੀ ਚੋਣ ‘ਚ ਉਹ ਰਾਜਧਾਨੀ ਓਟਾਵਾ ਨੇੜੇ ਆਪਣੇ ਹਲਕੇ ਕਾਰਲਟਨ ਤੋਂ ਸੱਤਵੀਂ ਵਾਰੀ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਇਸ ਤੋਂ ਪਹਿਲਾਂ ਉਨਟਾਰੀਓ ਦੀ ਸਰਕਾਰ ‘ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਮੌਜੂਦਾ ਰਾਜਨੀਤਕ ਹਾਲਾਤ ਤੋਂ ਸਪੱਸ਼ਟ ਹੈ ਕਿ ਪੋਲੀਵੀਅਰ ਦੇ ਆਗੂ ਚੁਣੇ ਜਾਣ ਤੋਂ ਬਾਅਦ ਕੰਸਰਵੇਟਿਵ ਪਾਰਟੀ ‘ਚ ਇਕ ਨਵੀਂ ਰੂਹ ਫੂਕੀ ਗਈ ਹੈ ਅਤੇ ਅਗਲੀ ਜਨਰਲ ਇਲੈਕਸ਼ਨ ‘ਚ ਲਿਬਰਲ ਪਾਰਟੀ ਦੇ (2013 ਤੋਂ) ਸਥਾਪਿਤ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਖਤ ਚੁਣੌਤੀ ਦਾ ਸਾਹਮਣਾ ਹੋਵੇਗਾ।

 

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …