Breaking News
Home / ਪੰਜਾਬ / ਬੀਐਸਐਫ ਦੀਆਂ ਮਹਿਲਾ ਕਰਮਚਾਰੀਆਂ ਨਾਲ ਫਾਜ਼ਿਲਕਾ ਦੀ ਡੀਸੀ ਨੇ ਪਾਇਆ ਭੰਗੜਾ

ਬੀਐਸਐਫ ਦੀਆਂ ਮਹਿਲਾ ਕਰਮਚਾਰੀਆਂ ਨਾਲ ਫਾਜ਼ਿਲਕਾ ਦੀ ਡੀਸੀ ਨੇ ਪਾਇਆ ਭੰਗੜਾ

ਡਾ. ਸੇਨੂੰ ਦੁੱਗਲ ਹਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ
ਚੰਡੀਗੜ੍ਹ/ਬਿਊਰੋ ਨਿਊਜ਼
ਜ਼ਿਲ੍ਹਾ ਫਾਜ਼ਿਲਕਾ ਵਿਚ ਦੇਸ਼ ਭਗਤੀ ਦਾ ਇਕ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ। ਫਾਜ਼ਿਲਕਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਆਈ.ਏ.ਐਸ. ਡਾ. ਸੇਨੂ ਦੁੱਗਲ ਨੇ ਦੇਸ਼ ਭਗਤੀ ਦੇ ਗੀਤਾਂ ’ਤੇ ਖੂਬ ਭੰਗੜਾ ਪਾਇਆ। ਦਰਅਸਲ, 26 ਜਨਵਰੀ ਨੂੰ ਫਾਜ਼ਿਲਕਾ ਸ਼ਹਿਰ ਦੇ ਘੰਟਾ ਘਰ ਚੌਕ ਵਿਚ ਬੀਐਸਐਫ ਦੀਆਂ ਮਹਿਲਾ ਕਰਮਚਾਰੀਆਂ ਵਲੋਂ ਬੈਂਡ ਵਜਾਇਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਡੀਸੀ ਸੇਨੂੰ ਦੁੱਗਲ ਦੇਸ਼ ਭਗਤੀ ਦੇ ਗੀਤ ’ਤੇ ਬੀਐਸਐਫ ਦੀਆਂ ਮਹਿਲਾ ਕਰਮਚਾਰੀਆਂ ਨਾਲ ਭੰਗੜਾ ਪਾਉਣ ਲੱਗ ਪਏ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਡੀਸੀ ਡਾ. ਸੇਨੂੰ ਦੁੱਗਲ ਨੇ ਇਹ ਵੀਡੀਓ ਪੋਸਟ ਕੀਤੀ ਹੈ ਅਤੇ ਵੀਡੀਓ ਦੇਖ ਕੇ ਲੋਕ ਉਨ੍ਹਾਂ ਦੀ ਤਾਰੀਫ ਵੀ ਕਰ ਰਹੇ ਹਨ। ਡਾ. ਸੇਨੂੰੂ ਦੇ ਇਸ ਭੰਗੜੇ ਨਾਲ ਆਮ ਲੋਕਾਂ ਵਿਚ ਸੰਦੇਸ਼ ਜਾ ਰਿਹਾ ਹੈ ਕਿ ਦੇਸ਼ ਭਗਤੀ ਦਾ ਜਜ਼ਬਾ ਹਮੇਸ਼ਾ ਹਰ ਭਾਰਤ ਵਾਸੀ ਦੇ ਦਿਲ ਵਿਚ ਬਣਿਆ ਹੋਇਆ ਹੈ। ਬੇਸ਼ੱਕ ਉਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੀ ਕਿਉਂ ਨਾ ਹੋਵੇ। ਜ਼ਿਕਰਯੋਗ ਹੈ ਕਿ ਆਈ.ਏ.ਐਸ. ਸੇਨੂੰ ਦੁੱਗਲ ਫਾਜ਼ਿਲਕਾ ਦੀ 11ਵੀਂ ਡਿਪਟੀ ਕਮਿਸ਼ਨਰ ਹੈ ਅਤੇ ਉਹ ਇਸ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹੇ ਦੀ ਅਗਵਾਈ ਕਰਨ ਵਾਲੇ ਤੀਜੇ ਮਹਿਲਾ ਅਧਿਕਾਰੀ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …