12.7 C
Toronto
Friday, September 11, 2026
spot_img
Homeਕੈਨੇਡਾਡੈਮੋਕਰੇਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਮੁਕਾਬਲੇ 1 ਸਤੰਬਰ ਨੂੰ

ਡੈਮੋਕਰੇਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਮੁਕਾਬਲੇ 1 ਸਤੰਬਰ ਨੂੰ

ਡੈਮੋਕਰੇਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਮੁਕਾਬਲੇ 1 ਸਤੰਬਰ ਨੂੰਰੈਂਪਟਨ/ਬਿਊਰੋ ਨਿਊਜ਼ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਸੂਦ ਵਲੋਂ ਭੇਜੀ ਸੂਚਨਾ ਮੁਤਾਬਕ ਪਿਛਲੇ ਸਾਲਾਂ ਵਾਂਗ ਇਸ ਵਾਰ ਸਵੀਪ ਤਾਸ਼ ਦੇ ਮੁਕਾਬਲੇ ਪਹਿਲੀ ਸਤੰਬਰ ਨੂੰ 2-ਰੌਟਰੀ ਰੋਡ ‘ਤੇ ਸਥਿਤ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿੱਚ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ 11:30 ਤੋਂ 12:00 ਵਜੇ ਐਂਟਰੀਆਂ ਲਈਆਂ ਜਾਣਗੀਆਂ। ਐਂਟਰੀ ਫੀਸ 10 ਡਾਲਰ ਹੋਵੇਗੀ।
ਇਸ ਉਪਰੰਤ ਮੌਕੇ ‘ਤੇ ਹੀ ਟਾਈਆਂ ਪਾ ਕੇ ਮੁਕਾਬਲੇ ਸ਼ੁਰੂ ਹੋ ਜਾਣਗੇ। ਇਹਨਾਂ ਮੁਕਾਬਲਿਆਂ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। ਇਸ ਸਮੇਂ ਚਾਹ ਪਾਣੀ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਪ੍ਰਧਾਨ ਦੇਵ ਸੂਦ 416-553-0722, ਉੱਪ -ਪ੍ਰਧਾਨ ਹਰਜੀਤ ਸਿੰਘ ਗਿੱਲ 416-303-0451, ਜਨਰਲ ਸੈਕਟਰੀ ਅੱਛਰ ਸਿੰਘ 647-537-2890, ਖਜਾਨਚੀ ਸੁਰਿੰਦਰ ਸਿੰਘ 647-764-9244 ਜਾਂ ਡਾਇਰੈਕਟਰ ਪਾਲਾ ਖਾਨ 647-704-196 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS