Breaking News
Home / ਦੁਨੀਆ / ਭਾਰਤ ਦੀ ਰਾਜਧਾਨੀ ਦਿੱਲੀ ਵਿਚ ਚੜ੍ਹੇ ਪ੍ਰਦੂਸ਼ਣ ਦੇ ਗੁਬਾਰ ਤੋਂ ਪਾਕਿਸਤਾਨ ਵੀ ਘਬਰਾਇਆ

ਭਾਰਤ ਦੀ ਰਾਜਧਾਨੀ ਦਿੱਲੀ ਵਿਚ ਚੜ੍ਹੇ ਪ੍ਰਦੂਸ਼ਣ ਦੇ ਗੁਬਾਰ ਤੋਂ ਪਾਕਿਸਤਾਨ ਵੀ ਘਬਰਾਇਆ

delhi2ਆਖਿਆ, ਲਾਹੌਰ ਤੱਕ ਆ ਰਿਹਾ ਹੈ ਦਿੱਲੀ ਦਾ ਪ੍ਰਦੂਸ਼ਣ
ਇਸਲਾਮਾਬਾਦ/ਬਿਊਰੋ ਨਿਊਜ਼
ਭਾਰਤ ਦੀ ਰਾਜਧਾਨੀ ਦਿੱਲੀ ਦੇ ਆਕਾਸ਼ ‘ਤੇ ਛਾਏ ਹੋਏ ਪ੍ਰਦੂਸ਼ਣ ਦੇ ਗੁਬਾਰ ਤੋਂ ਪਾਕਿਸਤਾਨ ਵੀ ਘਬਰਾ ਗਿਆ ਹੈ। ਪਾਕਿ ਮੀਡੀਆ ਆਖ ਰਿਹਾ ਹੈ ਕਿ ਪਾਕਿਸਤਾਨੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਪਿਛਲੇ 3-4 ਦਿਨਾਂ ਤੋਂ ਪ੍ਰਦੂਸ਼ਣਮਈ ਧੁੰਦ ਛਾਈ ਹੋਈ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਭਾਰਤ ਦੇ ਖੇਤਾਂ ਵਿਚ ਲਾਈ ਗਈ ਅੱਗ ਅਤੇ ਦੀਵਾਲੀ ਦੇ ਪਟਾਕਿਆਂ ਦਾ ਅਸਰ ਹੈ। ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਦੂਸ਼ਣਮਈ ਧੁੰਦ ਕਾਰਨ ਪਾਕਿਸਤਾਨੀ ਪੰਜਾਬ ਵਿਚ ਵਾਪਰੇ ਸੜਕ ਹਾਦਸਿਆਂ ਵਿਚ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਬਾਅਦ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਪੂਰੀ ਤਰ੍ਹਾਂ ਪ੍ਰਦੂਸ਼ਣਮਈ ਧੁੰਦ ਛਾਈ ਹੋਈ ਹੈ, ਜਿਸ ਦੇ ਚੱਲਦਿਆਂ ਜਿੱਥੇ ਕਈ ਐਕਸੀਡੈਂਟ ਹੋ ਚੁੱਕੇ ਹਨ, ਉਥੇ ਇਸ ਜ਼ਹਿਰੀਲੀ ਗੈਸਾਂ ਵਾਲੀ ਧੁੰਦ ਕਾਰਨ ਕਈ ਮੈਚ ਜਿੱਥੇ ਰੱਦ ਕਰਨੇ ਪਏ, ਉਥੇ ਸਕੂਲਾਂ ਤੱਕ ਨੂੰ ਛੁੱਟੀ ਕਰਨੀ ਪਈ ਹੈ। ਇਸਦੇ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਜਿੱਥੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਜੰਮ ਕੇ ਫਿਟਕਾਰ ਲਾਈ ਹੈ, ਉਥੇ ਪੰਜਾਬ, ਹਰਿਆਣਾ ਸਮੇਤ ਪੰਜ ਸੂਬਿਆਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਖੇਤਾਂ ਵਿਚ ਲੱਗ ਰਹੀ ਅੱਗ ‘ਤੇ ਸਖਤੀ ਨਾਲ ਨਜਿੱਠੇ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …