-1.1 C
Toronto
Thursday, March 12, 2026
spot_img
Homeਦੁਨੀਆਜੀਵਨਦੀਪ ਕੋਹਲੀ ਨੇ ਸਤਰੰਗੀ ਦਸਤਾਰ ਸਜਾ ਪਾਈ ਨਵੀਂ ਪਿਰਤ

ਜੀਵਨਦੀਪ ਕੋਹਲੀ ਨੇ ਸਤਰੰਗੀ ਦਸਤਾਰ ਸਜਾ ਪਾਈ ਨਵੀਂ ਪਿਰਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਇਕ ਸਿੱਖ ਨਿਊਰੋ ਵਿਗਿਆਨੀ ਜੋ ਕਿ ਬਾਇਸੈਕਸੂਅਲ (ਦੋ ਲਿੰਗਾਂ ਪ੍ਰਤੀ ਖਿੱਚ ਰੱਖਣ ਵਾਲਾ) ਹੈ, ਨੇ ਇਸ ਵਰ੍ਹੇ ਅਮਰੀਕਾ ਵਿਚ ਮਨਾਏ ਜਾ ਰਹੇ ‘ਪ੍ਰਾਈਡ ਮੰਥ’ ਦੌਰਾਨ ਸਤਰੰਗੀ ਪੱਗ ਬੰਨ੍ਹ ਕੇ ਨਵੀਂ ਪਿਰਤ ਪਾਈ ਹੈ। ਉਸ ਦੇ ਇਸ ਉੱਦਮ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ।
ਸਾਂ ਡਿਏਗੋ ਦੇ ਰਹਿਣ ਵਾਲੇ ਜੀਵਨਦੀਪ ਕੋਹਲੀ ਨੇ ਪੱਗ ਬੰਨ੍ਹ ਕੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਟਵਿੱਟਰ ‘ਤੇ ਇਸ ਨੂੰ ਕਰੀਬ 30,000 ਲੋਕਾਂ ਨੇ ਪਸੰਦ ਕੀਤਾ ਹੈ।
ਕੋਹਲੀ ਨੇ ਫੋਟੋ ਦੇ ਨਾਲ ਲਿਖਿਆ ਹੈ ਕਿ ਉਸ ਨੂੰ ਦਾੜ੍ਹੀ ਵਾਲਾ ਬਾਇਸੈਕਸੂਅਲ ਦਿਮਾਗੀ ਮਾਹਿਰ ਹੋਣ ‘ਤੇ ਮਾਣ ਹੈ। ਉਸ ਨੇ ਕਿਹਾ ਕਿ ਉਹ ਖ਼ੁਦ ਨੂੰ ਖੁਸ਼ਕਿਮਸਤ ਮੰਨਦਾ ਹੈ ਕਿ ਉਹ ਆਪਣੀ ਪਛਾਣ ਦੇ ਸਾਰੇ ਪਹਿਲੂ ਇਸ ਤਰ੍ਹਾਂ ਖੁੱਲ੍ਹ ਕੇ ਰੱਖ ਸਕਦਾ ਹੈ। ਅਮਰੀਕਾ ਵਿਚ ਐੱਲਜੀਬੀਟੀਕਿਊ ਭਾਈਚਾਰੇ ਦੇ ਮਾਣ ਵਿਚ ‘ਪ੍ਰਾਈਡ ਮੰਥ’ ਪਹਿਲੀ ਜੂਨ ਤੋਂ ਆਰੰਭ ਹੁੰਦਾ ਹੈ। ਇਸ ਮੌਕੇ ਬਰਾਬਰ ਹੱਕਾਂ ਲਈ ਨਿਊਯਾਰਕ ਦੇ ਸਟੋਨਵਾਲ ਦੰਗਿਆਂ (ਜੂਨ 1969) ਨੂੰ ਯਾਦ ਕੀਤਾ ਜਾਂਦਾ ਹੈ। ਦਰਅਸਲ ਇਸ ਸੰਘਰਸ਼ ਤੋਂ ਬਾਅਦ ਹੀ ਵੱਖਰੀ ਲਿੰਗ ਪਛਾਣ ਰੱਖਣ ਵਾਲਿਆਂ ਨੂੰ ਬਰਾਬਰ ਹੱਕ ਦਿੱਤੇ ਜਾਣ ਦਾ ਮੁੱਢ ਬੱਝਾ ਸੀ। ਟਵਿੱਟਰ ‘ਤੇ ਕੋਹਲੀ ਨੂੰ ਕੁਝ ਲੋਕਾਂ ਨੇ ਪੁੱਛਿਆ ਕਿ ਉਹ ਅਜਿਹੀ ਪੱਗ ਕਿੱਥੋਂ ਲੈ ਸਕਦੇ ਹਨ? ਜਵਾਬ ਵਿਚ ਕੋਹਲੀ ਨੇ ਕਿਹਾ ਕਿ ਉਹ ਦੱਸਣਾ ਚਾਹੁੰਦਾ ਹੈ ਕਿ ਪੱਗੜੀ ਸਿੱਖਾਂ ਲਈ ਇਕ ਜ਼ਿੰਮੇਵਾਰੀ ਵਾਂਗ ਹੈ।
ਬਰਾਕ ਓਬਾਮਾ ਵੱਲੋਂ ਜੀਵਨਦੀਪ ਕੋਹਲੀ ਦੀ ਤਾਰੀਫ਼
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਾਲ ਦੇ ‘ਪ੍ਰਾਈਡ ਮੰਥ’ ਵਿੱਚ ਸਤਰੰਗੀ ਦਸਤਾਰ ਸਜਾ ਕੇ ਸ਼ਾਮਲ ਹੋਏ ਭਾਰਤੀ ਮੂਲ ਦੇ ਦਿਮਾਗ ਦੇ ਡਾਕਟਰ ਜੀਵਨਦੀਪ ਕੋਹਲੀ ਦੀ ਤਾਰੀਫ਼ ਕੀਤੀ ਹੈ। ਸਾਂ ਡਿਏਗੋ ਆਧਾਰਿਤ ਕੋਹਲੀ ਨੇ ਟਵਿੱਟਰ ‘ਤੇ ਸਤਰੰਗੀ ਦਸਤਾਰ ਵਾਲੀ ਆਪਣੀ ਤਸਵੀਰ ਸਾਂਝੀ ਕਰਦਿਆਂ ਖ਼ੁਦ ਦੇ ਸਮਲਿੰਗੀ ਹੋਣ ਬਾਰੇ ਖੁਲਾਸਾ ਕੀਤਾ ਸੀ। ਓਬਾਮਾ ਨੇ ਇਕ ਟਵੀਟ ਵਿਚ ਕਿਹਾ, ‘ਜੀਵਨਦੀਪ, ਇਸ ਮੁਲਕ ਵਿੱਚ ਬਰਾਬਰੀ ਲਈ ਤੁਸੀਂ ਜੋ ਕੁਝ ਕੀਤਾ, ਉਸ ਲਈ ਤੁਹਾਡਾ ਧੰਨਵਾਦ। ਹੋਰ ਗੱਲਾਂ ਦੀਆਂ ਗੱਲਾਂ ਤੁਹਾਡੀ ਪੱਗ ਬਹੁਤ ਸ਼ਾਨਦਾਰ ਲੱਗ ਰਹੀ ਸੀ।’ ਉਧਰ ਕੋਹਲੀ ਨੇ ਜਵਾਬ ਵਿੱਚ ਕਿਹਾ, ‘ਮੇਰੇ ਕੋਲ ਆਮ ਕਰਕੇ ਕਾਫੀ ਅਲਫ਼ਾਜ਼ ਹੁੰਦੇ ਹਨ, ਪਰ ਅੱਜ ਮੈਨੂੰ ਸ਼ਬਦਾਂ ਦੀ ਘਾਟ ਰੜਕ ਰਹੀ ਹੈ।’

RELATED ARTICLES
POPULAR POSTS