ਚਾਲਕ ਦਲ ਸਮੇਤ 25 ਵਿਅਕਤੀਆਂ ਦੀ ਮੌਤ
ਕਾਬੁਲ/ਬਿਊਰੋ ਨਿਊਜ਼
ਅਫਗਾਨ ਫੌਜ ਦਾ ਹੈਲੀਕਾਪਟਰ ਅੱਜ ਫਰਾਹ ਸੂਬੇ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਚਾਲਕ ਦਲ ਸਮੇਤ ਹੈਲੀਕਾਪਟਰ ਵਿਚ ਸਵਾਰ ਕਰੀਬ 25 ਵਿਅਕਤੀਆਂ ਦੀ ਮੌਤ ਹੋ ਗਈ। ਜ਼ਫਰ ਮਿਲਟਰੀ ਕੌਰਪਸ ਦੇ ਬੁਲਾਰੇ ਨਜ਼ੀਬੁੱਲਾ ਨਜ਼ੀਬੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ।ઠਸੂਬਾਈ ਅਧਿਕਾਰੀ ਨੇ ਦੱਸਿਆ ਕਿ ਅੱਜ ਦੱਖਣੀ-ਪੱਛਮੀ ਅਫਗਾਨਿਸਤਾਨ ਵਿਚ ਹੋਏ ਇਸ ਹਾਦਸੇ ਵਿਚ ਚਾਲਕ ਦਲ ਸਮੇਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਖਰਾਬ ਮੌਸਮ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੰਡੋਨੇਸ਼ੀਆ ਦੇ ਜਕਾਰਤਾ ਵਿਚ ਵੀ ਇਕ ਯਾਤਰੀ ਜਹਾਜ਼ ਸਮੁੰਦਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 189 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਜਹਾਜ਼ ਨੂੰ ਦਿੱਲੀ ਦਾ ਪਾਇਲਟ ਉਡਾ ਰਿਹਾ ਸੀ।

