ਮਿਸੀਸਾਗਾ : ਆਈਟੀ ਸਿਟੀ ਗੁੜਗਾਓਂ ਵਿਚ ਰਮਨ ਦੂਆ, ਸੀਈਓ ਸੇਵ ਮੈਕਸ ਰੀਅਲ ਅਸਟੇਟ ਨੂੰ ਪ੍ਰਾਈਡ ਆਫ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਮਾਰੋਹ ਸ਼ਾਨਦਾਰ ਜਗ੍ਹਾ ਦ ਰਿਟਜ਼ ਐਂਬੀਆਂਸ ਆਈਲੈਂਡ ਗੁੜਗਾਓਂ, ਹਰਿਆਣਾ ਵਿਚ ਆਯੋਜਿਤ ਕੀਤਾ ਗਿਆ। ਇਸ ਵਿਚ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਈ ਮੰਤਰੀ ਵੀ ਹਾਜ਼ਰ ਸਨ। ਜਿਨ੍ਹਾਂ ਵਿਚ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ, ਕੇਂਦਰੀ ਮੰਤਰੀ ਸੰਜੇ ਪਾਠਕ, ਭਾਜਪਾ ਦੇ ਬੁਲਾਰੇ ਹੁਸੈਨ ਅਤੇ ਖੇਡ ਤੇ ਮੀਡੀਆ ਦੀਆਂ ਕਈ ਹੋਰ ਹਸਤੀਆਂ ਵੀ ਸ਼ਾਮਲ ਸਨ। ਇਸ ਪ੍ਰੋਗਰਾਮ ਵਿਚ ਭਾਰਤ ਦੇ ਪ੍ਰੋਫੈਸ਼ਨਲ ਬਾਕਸਰ ਵਿਜੇਂਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਇਸ ਵਿਚ ਕਈ ਐਨਆਰਆਈ ਬਿਜਨਸਮੈਨ, ਨਿਵੇਸ਼ਕ ਅਤੇ ਨੇਤਾਵਾਂ ਵਿਚੋਂ ਰਮਨ ਦੂਆ ਸੀਈਓ ਸੇਵ ਮੈਕਸ ਰੀਅਲ ਅਸਟੇਟ ਨੂੰ ਕੈਨੇਡਾ ਤੋਂ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਪ੍ਰਾਈਡ ਆਫ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਮਨ ਦੂਆ ਨੇ ਕਿਹਾ ਕਿ ਭਾਰਤ ਵਿਚ ਕਾਰੋਬਾਰ ਨੂੰ ਲੈ ਕੇ ਮਾਹੌਲ ਕਾਫੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ 15-20 ਸਾਲ ਬਾਅਦ ਉਨ੍ਹਾਂ ਦਾ ਬੇਟਾ ਭਾਰਤ ਵਾਪਸ ਜਾ ਕੇ ਕਾਰੋਬਾਰ ਕਰੇਗਾ। ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਦੂਆ ਨੇ ਕਿਹਾ ਕਿ ਮੇਰਾ ਜਨਮ ਮਹਾਨ ਭਾਰਤ ਵਿਚ ਹੋਇਆ ਹੈ ਅਤੇ ਮੈਨੂੰ ਇਥੋਂ ਦੀ ਅਮੀਰ ਵਿਰਾਸਤ ‘ਤੇ ਮਾਣ ਹੈ। ਸਾਲ 2003 ਵਿਚ ਕੈਨੇਡਾ ਆਉਣ ਤੋਂ ਬਾਅਦ ਮੈਨੂੰ ਅੱਗੇ ਵਧਣ ਦੇ ਕਾਫੀ ਅਵਸਰ ਮਿਲੇ ਅਤੇ ਅੱਜ ਮੈਂ ਕੈਨੇਡਾ ਵਿਚ ਭਾਰਤੀ ਲੋਕਾਂ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਇਸ ਐਵਾਰਡ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਕੈਨੇਡਾ ਵਿਚ ਮੈਂ ਜੋ ਸਫਲਤਾਵਾਂ ਹਾਸਲ ਕੀਤੀਆਂ ਹਨ, ਉਨ੍ਹਾਂ ਲਈ ਅੱਜ ਮੈਨੂੰ ਭਾਰਤ ਵਿਚ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਦੂਆ ਨੂੰ ਲੱਗਦਾ ਹੈ ਕਿ ਜੀਐਸਟੀ ਅਤੇ ਰੇਰਾ ਨੂੰ ਲਾਗੂ ਕਰਨ ਨਾਲ ਭਾਰਤੀ ਰੀਅਲ ਅਸਟੇਟ ਬਜ਼ਾਰ ਨੂੰ ਕਾਫੀ ਲਾਭ ਪ੍ਰਾਪਤ ਹੋਣਗੇ। ਇਸ ਨਾਲ ਕਾਰੋਬਾਰ ਵਿਚ ਪਾਰਦਸ਼ਤਾ ਆਵੇਗੀ ਅਤੇ ਐਨਆਰਆਈ ਨਿਵੇਸ਼ਕ ਵੀ ਭਾਰਤ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਫਿਰ ਤੋਂ ਤਰਾਸ਼ਣਾ ਸ਼ੁਰੂ ਕਰਨਗੇ।
Check Also
ਰਾਹੁਲ ਗਾਂਧੀ ਜਾਰਜਟਾਊਨ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਸਮਾਗਮ ਵਿਚ ਹੋਏ ਸ਼ਾਮਲ
ਕਿਹਾ : ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਡਰ ਨਹੀਂ ਲੱਗਦਾ ਵਾਸ਼ਿੰਗਟਨ/ਬਿਊਰੋ ਨਿਊਜ਼ ਕਾਂਗਰਸ ਪਾਰਟੀ …