15.3 C
Toronto
Monday, June 1, 2026
spot_img
Homeਦੁਨੀਆਇਮਰਾਨ ਖਾਨ ਦੀ ਕੈਬਨਿਟ ਵਿਚ ਸ਼ਾਮਲ ਰਹੇ ਮੈਂਬਰਾਂ ਖਿਲਾਫ ਭ੍ਰਿਸਟਾਚਾਰ ਵਿਰੋਧੀ ਬਿਊਰੋ...

ਇਮਰਾਨ ਖਾਨ ਦੀ ਕੈਬਨਿਟ ਵਿਚ ਸ਼ਾਮਲ ਰਹੇ ਮੈਂਬਰਾਂ ਖਿਲਾਫ ਭ੍ਰਿਸਟਾਚਾਰ ਵਿਰੋਧੀ ਬਿਊਰੋ ਨੇ ਜਾਂਚ ਆਰੰਭੀ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੈਬਨਿਟ ਵਿਚ ਸ਼ਾਮਲ ਰਹੇ 22 ਮੈਂਬਰਾਂ ਵੱਲੋਂ ਖਰੀਦੇ ਅਤੇ ਵੇਚੇ ਗਏ ਵਾਹਨਾਂ ਬਾਰੇ ਜਾਣਕਾਰੀ ਮੰਗੀ ਹੈ। ਇਸ ਤਰ੍ਹਾਂ ਏਜੰਸੀ ਨੇ ਅਲ-ਕਾਦਿਰ ਟਰੱਸਟ ਕੇਸ ਦੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
ਜਾਂਚ ਏਜੰਸੀ ਨੇ ਪੰਜਾਬ ਸੂਬੇ ਦੇ ਐਕਸਾਈਜ਼ ਤੇ ਟੈਕਸ ਵਿਭਾਗ ਨੂੰ ਸਾਬਕਾ ਕੈਬਨਿਟ ਮੰਤਰੀਆਂ ਦੇ ਨਾਂ ਉਤੇ ਰਜਿਸਟਰ ਹੋਏ ਵਾਹਨਾਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨਾਲ ਸਬੰਧਤ ਸਾਬਕਾ ਕੈਬਨਿਟ ਦੇ ਕੁਝ ਮੈਂਬਰਾਂ ਨੇ 9 ਮਈ ਨੂੰ ਹੋਈ ਹਿੰਸਾ ਤੋਂ ਬਾਅਦ ਅਸਤੀਫਾ ਵੀ ਦੇ ਦਿੱਤਾ ਸੀ। ਸਾਬਕਾ 22 ਕੈਬਨਿਟ ਮੰਤਰੀਆਂ ਖਿਲਾਫ ਜਾਂਚ ਬਾਰੇ ‘ਐੱਨਏਬੀ’ ਨੇ ਐਕਸਾਈਜ਼ ਵਿਭਾਗ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਜਨਵਰੀ 2018 ਤੋਂ ਲੈ ਕੇ ਹੁਣ ਤੱਕ ਰਜਿਸਟਰ ਹੋਏ ਵਾਹਨਾਂ ਦੀ ਜਾਣਕਾਰੀ 20 ਜੂਨ ਤੱਕ ਮੰਗੀ ਹੈ।

 

RELATED ARTICLES
POPULAR POSTS