9.5 C
Toronto
Monday, November 3, 2025
spot_img
Homeਦੁਨੀਆਪਾਕਿਸਤਾਨ 'ਚ ਅਨੰਦ ਮੈਰਿਜ ਐਕਟ ਅੱਧ ਵਿਚਾਲੇ ਲਟਕਿਆ

ਪਾਕਿਸਤਾਨ ‘ਚ ਅਨੰਦ ਮੈਰਿਜ ਐਕਟ ਅੱਧ ਵਿਚਾਲੇ ਲਟਕਿਆ

ਵਿਆਹ ਮੌਕੇ ਦਿੱਤਾ ਜਾਂਦਾ ਹੈ ਗੁਰਮੁਖੀ ‘ਚ ਤਿਆਰ ਕੀਤਾ ਨਿਕਾਹਨਾਮਾ
ਅੰਮ੍ਰਿਤਸਰ : ਅਨੰਦ ਕਾਰਜ ਬਿਲ ਸਿੱਖ ਭਾਈਚਾਰੇ ਦਾ ਇਕ ਮਹੱਤਵਪੂਰਨ ਮਾਮਲਾ ਹੈ ਅਤੇ ਪਾਕਿਸਤਾਨ ਸਰਕਾਰ ਵਲੋਂ ਸਾਲ 2006 ਤੋਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਅਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦਾ ਭਰੋਸਾ ਦੇ ਕੇ ਉਨ੍ਹਾਂ ਦੇ ਜ਼ਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੈ। ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰਨ ਲਈ ਇਹ ਬਿਲ ਪਾਕਿ ਦੀਆਂ ਸੂਬਾਈ ਅਸੈਂਬਲੀ ਵਿਚ ਪੇਸ਼ ਕਰਨ ਅਤੇ ਇਸ ਨੂੰ ਲਾਗੂ ਕੀਤੇ ਜਾਣ ਦੇ ਦਾਅਵੇ ਪਾਕਿ ਸਰਕਾਰ ਅਤੇ ਉੱਥੋਂ ਦੇ ਸਿੱਖ ਆਗੂਆਂ ਵਲੋਂ ਕਈ ਵਾਰ ਕੀਤੇ ਜਾਂਦੇ ਰਹੇ ਹਨ, ਜਦਕਿ ਹਕੀਕਤ ਵਿਚ ਪਾਕਿਸਤਾਨ ਦੀ ਕਿਸੇ ਵੀ ਸੂਬਾਈ ਅਸੈਂਬਲੀ ਵਲੋਂ ਇਹ ਬਿਲ ਲਾਗੂ ਨਹੀਂ ਕੀਤਾ ਗਿਆ ਹੈ। ਪਾਕਿ ਵਿਚ ਰਹਿੰਦੇ ਸਿੱਖਾਂ ਨੂੰ ਵਿਆਹ ਦੇ ਸਰਟੀਫਿਕੇਟ ਵਜੋਂ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਆਦਿ ਵਲੋਂ ਗੁਰਮੁਖੀ ਵਿਚ ਤਿਆਰ ਕੀਤਾ ਨਿਕਾਹਨਾਮਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਵਰ੍ਹੇ 14 ਮਾਰਚ ਨੂੰ ਵੀ ਸਿੱਖ ਭਾਈਚਾਰੇ ਦੇ ਵਿਆਹਾਂ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਦੇਣ ਲਈ ਪੰਜਾਬ ਅਸੈਂਬਲੀ ਦੇ 34ਵੇਂ ਸੈਸ਼ਨ ਵਿਚ ਅਨੰਦ ਕਾਰਜ ਐਕਟ ਨੂੰ ਲਾਗੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ।

RELATED ARTICLES
POPULAR POSTS