ਨਵੀਂ ਦਿੱਲੀ : ਨੋਬੇਲ ਪੁਰਸਕਾਰ ਜੇਤੂ ਅਤੇ ਲੜਕੀਆਂ ਦੀ ਸਿੱਖਿਆ ਲਈ ਆਵਾਜ ਉਠਾਉਣ ਵਾਲੀ ਮਲਾਲਾ ਯੂਸਫਜਈ ਨੇ ਬਚਪਨ ਦੇ ਦੋਸਤ ਨਾਲ ਨਿਕਾਹ ਕਰਵਾ ਲਿਆ ਹੈ ਤੇ ਉਸ ਨੇ ਇਸ ਦੀ ਜਾਣਕਾਰੀ ਟਵਿੱਟ ਰਾਹੀਂ ਦਿੱਤੀ। ਯੂਸਫਜਈ ਨੇ ਟਵੀਟ ਕਰਕੇ ਕਿਹਾ ਕਿ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਅਨਮੋਲ ਦਿਨ ਹੈ। ਮੈਂ ਅਤੇ ਅਸਹਰ ਮਲਿਕ ਉਮਰ ਭਰ ਦੇ ਸਾਥੀ ਬਣ ਗਏ ਹਾਂ। ਅਸੀਂ ਬਰਮਿੰਘਮ ਵਿਚ ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿਚ ਨਿਕਾਹ ਕਰਵਾ ਲਿਆ ਅਤੇ ਹੁਣ ਅਸੀਂ ਅਗਲੀ ਮੰਜ਼ਿਲ ਲਈ ਮਿਲ ਕੇ ਚੱਲਣ ਲਈ ਉਤਸ਼ਾਹਿਤ ਹਾਂ।” ਉਸ ਨੇ ਟਵਿੱਟਰ ‘ਤੇ ਅਸਹਰ ਮਲਿਕ ਅਤੇ ਪਰਿਵਾਰ ਨਾਲ ਆਪਣੇ ਨਿਕਾਹ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਮਲਾਲਾ ਦੇ ਪਤੀ ਅਸਹਰ ਮਲਿਕ ਨੇ ਆਪਣੀ ਮੁੱਢਲੀ ਸਿੱਖਿਆ ਪਾਕਿਸਤਾਨ ‘ਚ ਪੂਰੀ ਕੀਤੀ ਅਤੇ ਉਨ੍ਹਾਂ 2012 ‘ਚ ਲਾਹੌਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …