ਪੁਣੇ : ਕਰਜ਼ਾ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੂੰ ਵਿਆਜ ਸਣੇ 7200 ਕਰੋੜ ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ। ਨੀਰਵ ਇਸ ਵੇਲੇ ਲੰਡਨ ਦੀ ਜੇਲ੍ਹ ਵਿਚ ਹੈ। ਪੀਐੱਨਬੀ ਨਾਲ ਕੀਤੀ ਧੋਖਾਧੜੀ ਵਿਚ ਮੋਦੀ (48) ਮੁੱਖ ਮੁਲਜ਼ਮ ਹਨ। ਡੀਆਰਟੀ ਦੇ ਅਧਿਕਾਰੀ ਦੀਪਕ ਠੱਕਰ ਨੇ ਪੀਐੱਨਬੀ ਦੇ ਹੱਕ ਵਿਚ ਦੋ ਕੇਸਾਂ ਵਿਚ ਹੁਕਮ ਪਾਸ ਕੀਤੇ ਹਨ। ਇਨ੍ਹਾਂ ਨੂੰ 14.30 ਫ਼ੀਸਦ ਸਾਲਾਨਾ ਵਿਆਜ ਦਰ ਨਾਲ ਇਹ ਰਾਸ਼ੀ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …