
ਦਵਾਈ ਦੇ ਟਰਾਇਲ ਵੀ ਕੀਤੇ ਪੂਰੇ
ਮਾਸਕੋ/ਬਿਊਰੋ ਨਿਊਜ਼
ਰੂਸ ਦੇ ਸੇਚੇਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਸ ਨੇ ਦੁਨੀਆ ਦੀ ਸਭ ਤੋਂ ਪਹਿਲੀ ਕਰੋਨਾ ਵੈਕਸੀਨ ਤਿਆਰ ਕਰ ਲਈ ਹੈ। ਯੂਨੀਵਰਸਿਟੀ ਨੇ ਕਿਹਾ ਕਿ ਇਨਸਾਨਾਂ ‘ਤੇ ਵੈਕਸੀਨ ਦਾ ਟਰਾਇਲ ਵੀ ਸਫਲ ਰਿਹਾ ਹੈ। ਸੇਚੇਨੇਵ ਯੂਨੀਵਰਸਿਟੀ ਦੇ ਡਾਇਰੈਕਟਰ ਅਲੈਕਜੈਂਡਰ ਲੁਕਾਸ਼ੇਵ ਦਾ ਕਹਿਣਾ ਹੈ ਕਿ ਸਾਡਾ ਮਕਸਦ ਇਨਸਾਨਾਂ ਨੂੰ ਸੁਰੱਖਿਆ ਦੇਣ ਲਈ ਕੋਵਿਡ-19 ਦੀ ਵੈਕਸੀਨ ਨੂੰ ਸਫਲਤਾ ਪੂਰਵਕ ਤਿਆਰ ਕਰਨਾ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਤੋਂ ਵੀ ਵੈਕਸੀਨ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਇਹ ਬਜ਼ਾਰ ਵਿਚ ਉਪਲਬਧ ਹੋਵੇਗੀ।