16.4 C
Toronto
Saturday, September 12, 2026
spot_img
Homeਭਾਰਤਮੱਧ ਪ੍ਰਦੇਸ਼ ਦੀ ਚੌਹਾਨ ਸਰਕਾਰ ਵਿਚ ਵਿਭਾਗਾਂ ਦੀ ਵੰਡ

ਮੱਧ ਪ੍ਰਦੇਸ਼ ਦੀ ਚੌਹਾਨ ਸਰਕਾਰ ਵਿਚ ਵਿਭਾਗਾਂ ਦੀ ਵੰਡ

ਮੱਧ ਪ੍ਰਦੇਸ਼ ਦੀ ਚੌਹਾਨ ਸਰਕਾਰ ਵਿਚ ਵਿਭਾਗਾਂ ਦੀ ਵੰਡਸਿੰਧੀਆ ਹਮਾਇਤੀਆਂਨੂੰ ਮਿਲੇ ਅਹਿਮ ਵਿਭਾਗ
ਭੋਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 11 ਦਿਨਾਂ ਦੀ ਲੰਮੀ ਉਡੀਕ ਮਗਰੋਂ ਅੱਜ ਆਪਣੇ ਨਵੇਂ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਪਾਰਟੀ ਦੇ ਨਵੇਂ ਸਿਤਾਰੇ ਜੋਤੀਰਾਓ ਸਿੰਧੀਆ ਨਵੇਂ ਮੰਤਰੀ ਮੰਡਲ ਵਿੱਚ ਆਪਣੇ ਹਮਾਇਤੀ ਮੰਤਰੀਆਂ ਲਈ ਅਹਿਮ ਵਿਭਾਗ ਲੈਣ ਵਿੱਚ ਸਫ਼ਲ ਰਹੇ ਹਨ। ਚੌਹਾਨ ਨੇ ਲੰਘੀ 2 ਜੁਲਾਈ ਨੂੰ ਆਪਣੀ ਵਜ਼ਾਰਤ ਵਿੱਚ 28 ਨਵੇਂ ਮੰਤਰੀਆਂਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਵਿੱਚ 20 ਕੋਲ ਕੈਬਨਿਟ ਰੈਂਕ ਜਦੋਂਕਿ 8 ਮੰਤਰੀਆਂ ਕੋਲ ਰਾਜ ਮੰਤਰੀ ਦਾ ਦਰਜਾ ਹੈ। ਭਾਜਪਾ ਨੇ ਗ੍ਰਹਿ ਅਤੇ ਵਿੱਤ ਮੰਤਰਾਲਾ ਆਪਣੇ ਕੋਲ ਹੀ ਰੱਖਿਆ ਹੈ।

RELATED ARTICLES
POPULAR POSTS