Breaking News
Home / Uncategorized / ਚਿੰਤਾ :ਭਾਰਤ-ਪਾਕਿ ਵਿਚਾਲੇ ਵੱਧ ਰਿਹਾ ਤਣਾਅ

ਚਿੰਤਾ :ਭਾਰਤ-ਪਾਕਿ ਵਿਚਾਲੇ ਵੱਧ ਰਿਹਾ ਤਣਾਅ

ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਪੁਣਛ ਖੇਤਰ ‘ਚ ਭਾਰਤ-ਪਾਕਿਸਤਾਨਦੀ ਸਰਹੱਦ ‘ਤੇ ਪਾਕਿਸਤਾਨੀ ਫ਼ੌਜੀਆਂ ਵਲੋਂ ਦੋ ਭਾਰਤੀ ਫ਼ੌਜੀ ਜਵਾਨਾਂ ਦੇ ਸਿਰਕਲਮਕਰਕੇ ਕਤਲਕਰਨਦੀਘਟਨਾ ਨੇ ਏਸ਼ੀਆਈ ਖਿੱਤੇ ‘ਚ ਮੁੜ ਤਣਾਅਪੈਦਾਕਰ ਦਿੱਤਾ ਹੈ।ਆਪਣੇ ਦੋ ਫ਼ੌਜੀ ਜਵਾਨਾਂ ਦੀ ਇਸ ਤਰ੍ਹਾਂ ਦਰਿੰਦਗੀਨਾਲ ਗੁਆਂਢੀ ਦੇਸ਼ ਦੀ ਫ਼ੌਜ ਵਲੋਂ ਕੀਤੀ ਹੱਤਿਆ ਨੂੰ ਲੈ ਕੇ ਭਾਰਤਸਰਕਾਰ ਨੇ ਵੀਸਖ਼ਤਸੰਦੇਸ਼ ਦਿੱਤਾ ਹੈ, ਹਾਲਾਂਕਿਪਾਕਿਸਤਾਨ ਨੇ ਆਪਣੇ ਰਸਮੀ ਜਿਹੇ ਅੰਦਾਜ਼ ‘ਚ ਇਹ ਜ਼ਿੰਮੇਵਾਰੀਕਬੂਲਣ ਤੋਂ ਕੋਰੀਨਾਂਹਕਰ ਦਿੱਤੀ ਹੈ ਕਿ ਦੋ ਭਾਰਤੀ ਫ਼ੌਜੀ ਜਵਾਨਾਂ ਦੇ ਸਿਰਕਲਮਕਰਕੇ ਕਤਲਪਾਕਿਸਤਾਨੀ ਫ਼ੌਜੀਆਂ ਨੇ ਕੀਤੇ ਹਨ।ਭਾਰਤਸਰਕਾਰ ਨੇ ਦਿੱਲੀ ਸਥਿਤਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਇਹ ਕਿਹਾ ਗਿਆ ਹੈ ਕਿ ਉਹ ਆਪਣੀਸਰਕਾਰ ਨੂੰ ਇਹ ਸੁਨੇਹਾਦੇਵੇ ਕਿ ਇਸ ਲਈ ਜ਼ਿੰਮੇਵਾਰ ਫ਼ੌਜੀਆਂ ਅਤੇ ਏਰੀਆਕਮਾਂਡਰਾਂ ਵਿਰੁੱਧ ਭਾਰਤਸਖ਼ਤਕਾਰਵਾਈ ਚਾਹੁੰਦਾ ਹੈ। ਭਾਰਤਭਰਵਿਚ ਇਸ ਘਟਨਾਕ੍ਰਮ ਵਿਰੁੱਧ ਬੇਹੱਦ ਗੁੱਸੇ ਦੀਲਹਿਰਪੈਦਾ ਹੋਈ ਹੈ।
ਭਾਰਤ-ਪਾਕਿਸਤਾਨ ਦੇ ਸਬੰਧਾਂ ‘ਚ ਮਸਾਂ-ਮਸਾਂ ਕੁੜੱਤਣ ਘਟਾਉਣ ਦੀਆਂ ਕੋਸ਼ਿਸ਼ਾਂ ਇਕ ਵਾਰ ਮੁੜ ਅਕਾਰਨਸਾਬਤ ਹੁੰਦੀਆਂ ਜਾਪਰਹੀਆਂ ਹਨ, ਕਿਉਂਕਿ ਪਾਕਿਸਤਾਨੀ ਫ਼ੌਜ ਦੀ ਇਸ ਗੈਰ-ਮਨੁੱਖੀ, ਗੈਰ-ਇਖ਼ਲਾਕੀਅਤੇ ਗੈਰ-ਸੱਭਿਅਕ ਕਾਰਵਾਈ ਨੂੰ ਭਾਰਤ ਦੇ ਲੋਕਾਂ ਵਲੋਂ ਕਿਸੇ ਵੀਹਾਲਤ ‘ਚ ਬਰਦਾਸ਼ਤਨਹੀਂ ਕੀਤਾ ਜਾ ਰਿਹਾਹੈ।ਪਾਕਿਸਤਾਨ ਦੇ ਖਿਲਾਫ਼ਭਾਰਤਸਰਕਾਰ’ਤੇ ਸਖ਼ਤਕਾਰਵਾਈਕਰਨਲਈਦਬਾਅਪਾਇਆ ਜਾ ਰਿਹਾਹੈ।
ਪਿਛਲੇ ਸਮੇਂ ਤੋਂ ਲਗਾਤਾਰ ਜਿਸ ਤਰ੍ਹਾਂ ਪਾਕਿਸਤਾਨ ਤੋਂ ਆਏ ਹਥਿਆਰਬੰਦ ਅੱਤਵਾਦੀ ਕਸ਼ਮੀਰਵਿਚ ਹਿੰਸਾ ਨੂੰ ਭੜਕਾਰਹੇ ਹਨ, ਪਿਛਲੇ ਸਮੇਂ ਦੌਰਾਨ ਸਰਹੱਦੋਂ ਪਾਰ ਜਾ ਕੇ ਭਾਰਤੀਖੇਤਰ ‘ਚ ਪਠਾਨਕੋਟਅਤੇ ਦੀਨਾਨਗਰ ‘ਚ ਵੱਡੇ ਅੱਤਵਾਦੀ ਹਮਲੇ ਕੀਤੇ ਗਏ ਅਤੇ ਜਿਸ ਦਰਿੰਦਗੀਨਾਲਪਿਛਲੇ ਸਮੇਂ ਦੌਰਾਨ ਪਾਕਿਸਤਾਨਦੀ ਫ਼ੌਜ ਵਲੋਂ ਭਾਰਤੀ ਫ਼ੌਜੀਆਂ ਨਾਲ ‘ਜੰਗ’ ਦੀਨੈਤਿਕਤਾ ਨੂੰ ਵੀ ਉਲੰਘ ਕੇ ਅਣਮਨੁੱਖੀ ਵਿਹਾਰਕੀਤਾ ਜਾ ਰਿਹਾ ਹੈ, ਕੋਹ-ਕੋਹ ਕੇ ਜਾਂ ਸਿਰਕਲਮਕਰਕੇ ਕਤਲਕੀਤੇ ਜਾ ਰਹੇ ਹਨ, ਅਜਿਹੀਆਂ ਕਾਰਵਾਈਆਂ ਨਿਰਸੰਦੇਹ ਇਕ ਦੇਸ਼ਦੀ ਗੈਰਤ ਤੇ ਅਣਖ ਨੂੰ ਵੰਗਾਰਨਵਾਲੀਆਂ ਆਖੀਆਂ ਜਾ ਸਕਦੀਆਂ ਹਨ। ਅਜਿਹੀ ਸੂਰਤਵਿਚਜਦੋਂ ਸਰਕਾਰਦੀਸਹਿਣਸ਼ਕਤੀਅਤੇ ਸਬਰਮੁਕਦਾ ਜਾ ਰਿਹਾ ਹੈ ਤਾਂ ਉਦੋਂ ਹਾਲਾਤ ਦੇ ਬੇਹੱਦ ਵਿਗੜਨਦੀਸੰਭਾਵਨਾਬਣਜਾਂਦੀ ਹੈ। ਇਸ ਤੋਂ ਇਹ ਵੀ ਸਿੱਧ ਹੋ ਜਾਂਦਾ ਹੈ ਕਿ ਪਾਕਿਸਤਾਨਦੀਨਵਾਜ਼ ਸ਼ਰੀਫ਼ਦੀਅਗਵਾਈਵਾਲੀਸਰਕਾਰਉਥੋਂ ਦੀ ਫ਼ੌਜ ਦੇ ਹੱਥਾਂ ਦੀਕਠਪੁਤਲੀਬਣ ਕੇ ਹੀ ਰਹਿ ਗਈ ਹੈ।
ਅਸਲਵਿਚਭਾਰਤ-ਪਾਕਿਵਿਚਾਲੇ ਪਿਛਲੀ ਅੱਧੀ ਸਦੀ ਤੋਂ ਭਰੋਸੇ ਅਤੇ ਦੋਸਤੀਵਿਚਕਾਰਡੂੰਘੀ ਖਾਈ ਦਾਨਾਪੂਰੇ ਜਾਣ ਪਿੱਛੇ ਇਕ ਵਿਆਪਕਪ੍ਰਸੰਗ ਹੈ ਜਿਹੜਾਪਾਕਿਸਤਾਨਦੀ ਫ਼ੌਜੀ ਸਥਾਪਤੀਵਲੋਂ ਬਣਾਈ ਸੁਰੱਖਿਆ ਰਣਨੀਤੀਨਾਲ ਜੁੜਿਆ ਹੋਇਆ ਹੈ।ਪਾਕਿਸਤਾਨਦੀ ਮੌਜੂਦਾ ਰਾਜਨੀਤਕਲੀਡਰਸ਼ਿਪਦੀ ਸੋਚ ਵਿਚਪਹਿਲਾਂ ਨਾਲੋਂ ਕਾਫ਼ੀਤਬਦੀਲੀ ਆਈ ਹੈ, ਉਹ ਤਾਂ ਚਾਹੁੰਦੀ ਹੈ ਕਿ ਭਾਰਤ ਦੇ ਨਾਲਰਿਸ਼ਤੇ ਸੁਧਾਰੇ ਜਾਣ।ਪਾਕਿਸਤਾਨਦੀਆਰਥਿਕ ਖੁਸ਼ਹਾਲੀ ਭਾਰਤ ਦੇ ਸਹਿਯੋਗ ਤੋਂ ਬਗੈਰਸੰਭਵਨਹੀਂ, ਇਸ ਗੱਲ ਨੂੰ ਪਾਕਿਦੀ ਮੌਜੂਦਾ ਰਾਜਨੀਤਕਲੀਡਰਸ਼ਿਪ ਚੰਗੀ ਤਰ੍ਹਾਂ ਸਮਝ ਚੁੱਕੀ ਹੈ।ਪਰਪਾਕਿਸਤਾਨ ਦੇ ਅੰਦਰੂਨੀਅਤੇ ਬਾਹਰੀਹਾਲਾਤਾਂ ਤੋਂ ਸਪੱਸ਼ਟ ਪਤਾ ਲੱਗਦਾ ਹੈ ਲੋਕਤੰਤਰ ਤਾਂ ਉਥੇ ਸਿਰਫ਼ਨਾਂਅਦਾ ਹੀ ਹੈ, ਦੇਸ਼ਦੀਕਮਾਨਪੂਰੀਤਰ੍ਹਾਂ ਫ਼ੌਜ ਦੇ ਹੱਥ ਹੈ ਤੇ ਫ਼ੌਜ ‘ਤੇ ਕੱਟੜ੍ਹ ਮੂਲਵਾਦੀ, ਅੱਤਵਾਦੀ ਜਥੇਬੰਦੀਆਂ ਦਾਦਬਦਬਾਹੈ।
ਦੋ ਗੁਆਂਢੀ ਦੇਸ਼ਾਂ ਦਾਆਪਸਵਿਚਵਧਿਆਤਣਾਅ ਜੰਗ ਨੂੰ ਸੱਦਾ ਦੇ ਰਿਹਾ ਹੈ। ਪਰ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ। ਭਾਰਤ-ਪਾਕਿਵਿਚਾਲੇ ਪਿਛਲੇ 69 ਸਾਲਾਂ ਦੌਰਾਨ ਤਿੰਨਵਾਰ ਸਿੱਧੀ ‘ਜੰਗ’ ਹੋ ਚੁੱਕੀ ਹੈ, ਪਰ ਇਕ ਹੋਰ ‘ਜੰਗ’ ਲਈਤਿਆਰਹੋਣ ਤੋਂ ਪਹਿਲਾਂ ਸਾਡੇ ਲਈ ਇਸ ਨਿਰਣੇ ਤੱਕ ਪਹੁੰਚਣਾ ਜ਼ਰੂਰੀ ਹੈ ਕਿ ਪਿਛਲੀਆਂ ਜੰਗਾਂ ‘ਚ ਅਸੀਂ ਕੀ ਹਾਸਲਕੀਤਾ? 15 ਅਗਸਤ 1947 ਨੂੰ ਹਿੰਦੋਸਤਾਨ ਅੰਗਰੇਜ਼ਾਂ ਤੋਂ ਆਜ਼ਾਦਹੋਣ’ਤੇ ਭਾਰਤਅਤੇ ਪਾਕਿਸਤਾਨ ਦੋ ਦੇਸ਼ ਹੋਂਦ ਵਿਚ ਆਏ ਸਨ। ਖਿੱਤੇ ਦੀ ਮਜ਼੍ਹਬੀਆਧਾਰ’ਤੇ ਦੋ ਦੇਸ਼ਾਂ ਦੇ ਰੂਪਵਿਚ ਹੋਈ ਵੰਡ ਦੌਰਾਨ 10 ਲੱਖ ਲੋਕਾਂ ਦਾਕਤਲੇਆਮ, ਇਕ ਕਰੋੜਲੋਕਾਂ ਦਾਜਬਰੀ ਉਜਾੜਾ, ਬੇਵਿਸ਼ਵਾਸੀਅਤੇ ਨਫ਼ਰਤਦੀਆਂ ਡੂੰਘੀਆਂ ਖੱਡਾਂ ਮਿਲੀਆਂ ਹਨ।ਪਿਛਲੇ 69 ਸਾਲਾਂ ਤੋਂ ਹੀ ਇਸ ਖਿੱਤੇ ਅੰਦਰ ਮਜ਼੍ਹਬ ਦੇ ਨਾਂਅ’ਤੇ ਕੱਟੜ੍ਹਪੰਥੀ ਤਾਕਤਾਂ ਆਪਣੀ ਸੱਤਾ ਦਾਵਿਸਥਾਰਕਰਨਅਤੇ ਭਾਰਤ-ਪਾਕਿਸਤਾਨ, ਦੋਵਾਂ ਦੇਸ਼ਾਂ ਦੀਅਖੰਡਤਾ ਨੂੰ ਅਸਥਿਰਕਰਨਲਈ ਤਰਲੋਮੱਛੀ ਹੋ ਰਹੀਆਂ ਹਨ। ਬੇਸ਼ੱਕ ਪਾਕਿਸਤਾਨਦੀ ਅੱਤਵਾਦ ਖਿਲਾਫ਼ ਪ੍ਰਤੀਬੱਧਤਾ ‘ਤੇ ਸ਼ੱਕ ਕਰਨਾਵਾਜਬ ਹੈ ਪਰਭਾਰਤ-ਪਾਕਿਸਤਾਨਦੀਆਂ ‘ਅੱਤਵਾਦ’ ਸਮੇਤਹੋਰਅੰਦਰੂਨੀ ਸਮੱਸਿਆਵਾਂ ਤੇ ਚੁਣੌਤੀਆਂ ਸਾਂਝੀਆਂ ਹੀ ਹਨ।ਦੋਵਾਂ ਮੁਲਕਾਂ ਨੂੰ ਪੱਛੜੇਪਨ, ਗਰੀਬੀ, ਅਨਪੜ੍ਹਤਾਅਤੇ ਪਿਛਾਂਹਖਿੱਚੂ ਸੋਚ ਸਮੇਤਨਾਗਰਿਕਾਂ ਦੇ ਜੀਵਨਜਿਊਣਦੀਆਂ ਬੁਨਿਆਦੀ ਸਹੂਲਤਾਂ ਦੀਘਾਟਵਰਗੀਆਂ ਚੁਣੌਤੀਆਂ ਨਾਲਬਰਾਬਰ ਹੀ ਦੋ-ਚਾਰਹੋਣਾਪੈਰਿਹਾਹੈ। ਸੱਭਿਆਚਾਰਕ ਤੇ ਭੂਗੋਲਿਕ ਸਾਂਝ ਦੇ ਬਾਵਜੂਦਆਪਣੇ ਵਿਚਾਲੇ ਬੇਵਿਸ਼ਵਾਸੀਦੀਕੰਧ ਉਸਾਰੀ ਖੜ੍ਹੇ ਭਾਰਤਅਤੇ ਪਾਕਿਸਤਾਨ ਨੇ ਗਰੀਬੀ ਹਟਾਉਣ, ਬਾਲ ਸੁਰੱਖਿਆ, ਰੁਜ਼ਗਾਰ, ਸਿੱਖਿਆ ਅਤੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਦਾਅ’ਤੇ ਲਗਾ ਕੇ ਹੀ ਮਨੁੱਖੀ ਹੋਂਦ ਨੂੰ ਖ਼ਤਮਕਰਨਵਾਲੇ ਪ੍ਰਮਾਣੂਭੰਡਾਰ ਇਕੱਠੇ ਕੀਤੇ ਹਨ।ਭਾਰਤ-ਪਾਕਿਸਤਾਨਆਪਣੇ ਬਜਟਦਾਤਕਰੀਬਨ 40 ਫ਼ੀਸਦੀ ਇਕੱਲੇ ਹਥਿਆਰਾਂ ‘ਤੇ ਖ਼ਰਚਕਰਦੇ ਹਨ। ਜਦੋਂਕਿ ਸਿਹਤ ਤੇ ਸਿੱਖਿਆ ‘ਤੇ ਭਾਰਤਆਪਣੇ ਬਜਟਦਾਤਿੰਨਫ਼ੀਸਦੀਅਤੇ ਪਾਕਿਸਤਾਨਮਹਿਜਚਾਰਫ਼ੀਸਦੀ ਹੀ ਖ਼ਰਚਕਰਦਾ ਹੈ। ਸਾਲ 2015-16 ਦਾਭਾਰਤਦਾਸਿਹਤਬਜਟਜੀ.ਡੀ.ਪੀ. ਦਾਸਿਰਫ਼ 1.4 ਫੀਸਦੀ ਸੀ ਜਦੋਂਕਿ ਚੀਨਦਾਸਿਹਤਬਜਟ 3 ਅਤੇ ਅਮਰੀਕਾਦਾ 8 ਫ਼ੀਸਦੀ ਤੋਂ ਜ਼ਿਆਦਾਹੈ।ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ਦੇ ਮਾਮਲੇ ‘ਚ ਪਾਕਿਸਤਾਨਦੀਸਥਿਤੀ ਤਾਂ ਬਦ ਤੋਂ ਬਦਤਰਹੈ।
ਜੰਗ ਹਮੇਸ਼ਾਤਬਾਹੀਕਰਦੀ ਹੈ ਅਤੇ ਜੰਗ ਵਿਚ ਕੋਈ ਵੀਜੇਤੂਨਹੀਂ ਹੁੰਦਾ। ਇਸ ਦੇ ਨਾਲਸੈਂਕੜੇ ਸਾਲਦੀਮਿਹਨਤਨਾਲਕੀਤਾਵਿਕਾਸਤਹਿਸ-ਨਹਿਸ ਹੋ ਜਾਂਦਾਹੈ। ਅੱਜ ਮਨੁੱਖੀ ਸੱਭਿਅਤਾ ਦੇ ਵਿਕਾਸ ਅੱਗੇ ਜੰਗ ਤੋਂ ਵੱਡਾ ਗ੍ਰਹਿਣਹੋਰ ਕੋਈ ਨਹੀਂ ਹੋ ਸਕਦਾ।ਏਸ਼ੀਆ ਦੇ ਜਿਸ ਖਿੱਤੇ ਵਿਚ ਤੇਜ਼ੀ ਨਾਲਵਿਕਾਸਕਰਨਦੀ ਜ਼ਰੂਰਤ ਹੈ ਉਥੇ ਜੰਗ ਦੇ ਬੱਦਲ ਮੰਡਰਾਉਣੇ ਨਿਰਸੰਦੇਹ ਬਹੁਤ ਵੱਡੀ ਚਿੰਤਾਦਾਵਿਸ਼ਾਹੈ। ਜੰਗ ਦੀਚੰਦਰੀਸੰਭਾਵਨਾ ਨੂੰ ਟਾਲਿਆ ਜਾ ਸਕਦਾ ਹੈ, ਬਸ਼ਰਤੇ ਪਾਕਿਸਤਾਨਦੀਚੁਣੀ ਹੋਈ ਸਰਕਾਰਆਪਣੀ ਜ਼ਿੰਮੇਵਾਰੀ ਨੂੰ ਸੰਭਾਲੇ।ਪਾਕਿਸਤਾਨਵਿਚਸ਼ਾਂਤੀਸਥਾਪਤੀਅਤੇ ਅੱਤਵਾਦ ਦੇ ਖ਼ਾਤਮੇ ਲਈ ਇਕੋ ਇਕ ਰਸਤਾਬਚਦਾ ਹੈ ਕਿ ਉਥੋਂ ਦੀਆਂ ਸਾਰੀਆਂ ਰਾਜਨੀਤਕਧਿਰਾਂ ਇਕਮੁੱਠ ਹੋ ਕੇ ਅੱਤਵਾਦ ਅਤੇ ਇਸ ਦੀ ਪੁਸ਼ਤਪਨਾਹੀ ਕਰਨਵਾਲੀ ਫ਼ੌਜੀ ਸਥਾਪਤੀ ਨੂੰ ਸਾਬੋਤਾਜਕਰਨਲਈਜਾਗਰੂਕਤਾਦੀ’ਸਿਵਲਵਾਰ’ਆਰੰਭਕਰਨ, ਜਿਸ ਵਿਚਦੇਸ਼ ਦੇ ਜਨ-ਸਾਧਾਰਨਦੀਭਰਪੂਰਸ਼ਮੂਲੀਅਤਕਰਵਾਈਜਾਵੇ। ਇਹੀ ਪਾਕਿਸਤਾਨਦੀ ਹੋਂਦ-ਹਸਤੀ ਤੇ ਅਖੰਡਤਾ ਦੇ ਹੱਕ ਵਿਚ ਹੈ ਤੇ ਦੱਖਣੀ ਏਸ਼ੀਆ ‘ਚ ਅਮਨ-ਅਮਾਨ ਬਣਾਉਣ ਲਈਵੀ ਜ਼ਰੂਰੀਹੈ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …