ਵਿਰੋਧ ਦੇ ਤਰੀਕੇ ‘ਤੇ ਨਾਰਾਜ਼ ਹੋਏ ਜੂਨੀਅਰ ਟਰੰਪ
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਵਾਨੇਸਾ ਟਰੰਪ ਨੂੰ ਸਫੈਦ ਪਾਊਡਰ ਨਾਲ ਭਰੇ ਸ਼ੱਕੀ ਲਿਫਾਫੇ ਨੂੰ ਖੋਲ੍ਹਦੇ ਹੀ ਹਸਪਤਾਲ ਜਾਣਾ ਪਿਆ। ਸਫੈਦ ਪਾਊਡਰ ਦੇ ਸੰਪਰਕ ਵਿਚ ਆ ਕੇ ਵਾਨੇਸਾ ਨੂੰ ਸਿਹਤ ਖਰਾਬ ਹੋਣ ਜਿਹਾ ਮਹਿਸੂਸ ਹੋਇਆ। ਸਾਹ ਲੈਣ ਵਿਚ ਤਕਲੀਫ ਹੋਣ ਲੱਗੀ।
ਮਨ ਮਚਲਾਉਣ ਲੱਗਾ। ਇਸ ਤੋਂ ਤੁਰੰਤ ਬਾਅਦ ਵਾਨੇਸਾ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਹ ਪੈਕੇਟ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਦੇ ਨਾਂ ਆਇਆ ਸੀ। ਜਾਂਚ ਲਈ ਪਾਊਡਰ ਨੂੰ ਲੈਬ ‘ਚ ਭੇਜਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ। ਵਾਨੇਸਾ ਨਾਲ ਮੌਕੇ ‘ਤੇ ਮੌਜੂਦ ਦੋ ਹੋਰ ਵਿਅਕਤੀਆਂ ਨੂੰ ਵੀ ਹਸਪਤਾਲ ਭਰਤੀ ਕਰਵਾਉਣਾ ਪਿਆ। ਇਨ੍ਹਾਂ ਵਿਚ ਵਾਨੇਸਾ ਦੀ ਮਾਂ ਸ਼ਾਮਲ ਸੀ। ਹਾਲਾਂਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦੇ ਰੋਗ ਦੇ ਲੱਭਣ ਦੀ ਸ਼ਿਕਾਇਤ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ 2016 ਵਿਚ ਟਰੰਪ ਦੇ ਛੋਟੇ ਬੇਟੇ ਏਰਿਕ ਟਰੰਪ ਦੇ ਘਰ ਵੀ ਇਸੇ ਤਰ੍ਹਾਂ ਦਾ ਪਾਊਡਰ ਭੇਜਿਆ ਗਿਆ ਸੀ ਜੋ ਨੁਕਸਾਨਦਾਇਕ ਨਹੀਂ ਸੀ।
ਇਸ ਮਾਮਲੇ ਵਿਚ ਟਰੰਪ ਜੂਨੀਅਰ ਨੇ ਟਵੀਟ ਕੀਤਾ, ‘ਸ਼ੁਕਰ ਹੈ ਵਾਨੇਸਾ, ਬੱਚੇ ਤੇ ਹੋਰ ਸਾਰੇ ਸੁਰੱਖਿਅਤ ਹਨ। ਮੈਨੂੰ ਸਮਝ ਨਹੀਂ ਆਉਂਦਾ ਕਿ ਆਪਣਾ ਵਿਰੋਧ ਪ੍ਰਦਰਸ਼ਿਤ ਕਰਨ ਲਈ ਲੋਕ ਅਜਿਹੀ ਘਟੀਆ ਹਰਕਤ ਕਿਵੇਂ ਕਰਦੇ ਹਨ।’ ਜ਼ਿਕਰਯੋਗ ਹੈ ਕਿ ਰੂਸੀ ਅਧਿਕਾਰੀਆਂ ਨਾਲ ਸਾਲ 2016 ਵਿਚ ਟਰੰਪ ਟਾਵਰ ਵਿਚ ਮੁਲਾਕਾਤ ਨੂੰ ਲੈ ਕੇ ਜੂਨੀਅਰ ਟਰੰਪ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
Check Also
‘ਨਵਾਂ ਭਾਰਤ’ ਅਤੇ ਮਜ਼ਦੂਰ ਜਮਾਤ
ਡਾ. ਕੇਸਰ ਸਿੰਘ ਭੰਗੂ ਪਹਿਲੀ ਮਈ ਨੂੰ ਦੁਨੀਆ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। …