20.8 C
Toronto
Thursday, September 18, 2025
spot_img
HomeUncategorizedਭਗਵੰਤ ਮਾਨ ਨੇ ਵੋਟਰਾਂ ਦਾ ਕੀਤਾ ਧੰਨਵਾਦ

ਭਗਵੰਤ ਮਾਨ ਨੇ ਵੋਟਰਾਂ ਦਾ ਕੀਤਾ ਧੰਨਵਾਦ

ਕਿਹਾ – ਆਮ ਆਦਮੀ ਪਾਰਟੀ ਨੇ ਹੱਕ ਸੱਚ ‘ਤੇ ਪਹਿਰਾ ਦਿੰਦਿਆਂ ਲੜੀ ਲੋਕ ਸਭਾ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੱਕ ਸੱਚ, ਸਾਫ਼-ਸੁਥਰੇ ਤੇ ਲੋਕ ਹਿਤੈਸ਼ੀ ਮਿਸ਼ਨ ‘ਤੇ ਪਹਿਰਾ ਦਿੰਦੇ ਹੋਏ ਚੋਣ ਲੜੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਬੇਹੱਦ ਸੀਮਤ ਵਸੀਲੇ ਹਨ ਤੇ ਦੂਜੇ ਪਾਸੇ ਅਕਾਲੀ-ਭਾਜਪਾ ਤੇ ਕਾਂਗਰਸ ਕੋਲ ਮਾਫੀਆ ਤੇ ਦਹਾਕਿਆਂ ਦੀ ਲੁੱਟ ਖਸੁੱਟ ਦਾ ਬੇਸ਼ੁਮਾਰ ਸਰਮਾਇਆ ਹੈ। ਇਨ੍ਹਾਂ ਨੇ ਵੋੇਟਰਾਂ ਨੂੰ ਭਰਮਾਉਣ ਦੀ ਹਰ ਕੋਸ਼ਿਸ਼ ਕੀਤੀ ਹੈ ਅਤੇ ਸ਼ਰਾਬ, ਹੋਰ ਨਸ਼ੇ ਤੇ ਸਰਕਾਰੀ ਮਸ਼ੀਨਰੀ ਦੀ ਰੱਜ ਦੇ ਦੁਰਵਰਤੋਂ ਕੀਤੀ ਹੈ। ਭਗਵੰਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਗੋਲੀਕਾਂਡ ਅਤੇ ਕੈਪਟਨ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਨੂੰ ਪੰਜਾਬ ਦੇ ਹਰ ਨਾਗਰਿਕ ਤੱਕ ਪਹੁੰਚ ਦੀ ਕੋਸ਼ਿਸ਼ ਕੀਤੀ ਹੈ।

RELATED ARTICLES
POPULAR POSTS